Last 24 Hour Punjab Punjabi

ਵਾਰਡ 17 ‘ਚ ਭਾਜਪਾ ਨੂੰ ਵੱਡਾ ਬਲ – ਗੋਲਡੀ ਸ਼ਰਮਾ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਲ, ਵਾਰਡ ਪ੍ਰਧਾਨ ਨਿਯੁਕਤ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 11-05-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਖੰਨਾ ਦੇ ਵਾਰਡ ਨੰਬਰ 17 ‘ਚ ਭਾਜਪਾ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ *ਗੋਲਡੀ ਸ਼ਰਮਾ* ਨੂੰ ਸਾਥੀਆਂ ਸਮੇਤ ਭਾਜਪਾ ‘ਚ ਮਾਨ-ਸਨਮਾਨ ਨਾਲ ਸ਼ਾਮਲ ਕੀਤਾ ਗਿਆ।

ਇਹ ਸ਼ਾਮੂਲੀਅਤ *ਭਾਜਪਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ* ਦੀ ਗਵਾਹੀ ਹੇਠ ਹੋਈ। ਗੋਲਡੀ ਸ਼ਰਮਾ ਦੀਆਂ ਸਮਾਜਿਕ ਗਤੀਵਿਧੀਆਂ ਅਤੇ ਲੋਕਾਂ ‘ਚ ਪਕੜ ਨੂੰ ਦੇਖਦੇ ਹੋਏ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ *ਵਾਰਡ ਨੰਬਰ 17 ਦਾ ਵਾਰਡ ਪ੍ਰਧਾਨ* ਨਿਯੁਕਤ ਕਰ ਦਿੱਤਾ।

ਇਸ ਮੌਕੇ *ਇਕਬਾਲ ਸਿੰਘ ਚੰਨੀ ਜੀ, ਸੰਜੀਵ ਧਮੀਜਾ ਜੀ, ਰਾਜੇਸ਼ ਡਾਲੀ ਜੀ* ਸਮੇਤ ਭਾਜਪਾ ਦੇ ਸੀਨੀਅਰ ਲੀਡਰ ਅਤੇ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਰਹੇ।

ਆਗੂਆਂ ਨੇ ਕਿਹਾ ਕਿ ਗੋਲਡੀ ਸ਼ਰਮਾ ਦੀ ਸ਼ਾਮੂਲੀਅਤ ਨਾਲ ਵਾਰਡ 17 ‘ਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਨਗਰ ਕੌਂਸਲ ਚੋਣਾਂ ‘ਚ ਪਾਰਟੀ ਨੂੰ ਵੱਡੀ ਜਿੱਤ ਮਿਲੇਗੀ।

Related posts

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਝਟਕਾ: ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ।

JL News

ਖੇਤੀ ਮਾਹਿਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ।

JL News

ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਵਨਿਯੁਕਤ ਐਡੀਸ਼ਨਲ ਸਕੱਤਰ ਸ. ਜਸਵਿੰਦਰ ਸਿੰਘ ਜੱਸੀ ਅਤੇ ਨਵਨਿਯੁਕਤ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸ. ਮੇਜਰ ਸਿੰਘ  ਨਾਲ ਮਹੱਤਵਪੂਰਨ ਅਤੇ ਸਾਰਥਕ ਮੁਲਾਕਾਤ।

JL News
Download Application