Last 24 Hour Punjab Punjabi

ਭਾਜਪਾ ਆਗੂ ਵਿਜੇ ਸੋਨੀ ਨੇ ‘ਪੁਸ਼ਅੱਪ ਮੈਨ’ ਕੁੰਵਰ ਅਮ੍ਰਿਤਬੀਰ ਸਿੰਘ ਨਾਲ ਕੀਤੀ ਮੁਲਾਕਾਤ, ਨੌਜਵਾਨਾਂ ਲਈ ਦੱਸਿਆ ਪ੍ਰੇਰਣਾ ਸਰੋਤ

ਜੇਐਲ ਨਿਊਜ਼ / JL NEWS 

ਡੇਰਾ ਬਾਬਾ ਨਾਨਕ(ਪੰਜਾਬ) / 06-08-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਸਮਾਜ ਸੇਵੀ ਅਤੇ ਭਾਜਪਾ ਆਗੂ ਵਿਜੇ ਸੋਨੀ ਨੇ ਅੱਜ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ “ਪੁਸ਼ਅੱਪ ਮੈਨ” ਕੁੰਵਰ ਅਮ੍ਰਿਤਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਅਮ੍ਰਿਤਬੀਰ ਸਿੰਘ ਦੀ ਮਿਹਨਤ, ਅਨੁਸ਼ਾਸਨ ਅਤੇ ਤੰਦਰੁਸਤੀ ਪ੍ਰਤੀ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ।

ਵਿਜੇ ਸੋਨੀ ਨੇ ਕਿਹਾ ਕਿ ਕੁੰਵਰ ਅਮ੍ਰਿਤਬੀਰ ਸਿੰਘ ਨੇ ਵੱਖ-ਵੱਖ ਅੰਤਰਰਾਸ਼ਟਰੀ ਰਿਕਾਰਡ ਬਣਾ ਕੇ ਪੰਜਾਬ ਅਤੇ ਪੂਰੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਪ੍ਰੇਰਣਾ ਹੈ।

ਉਨ੍ਹਾਂ ਨੇ ਕੁੰਵਰ ਅਮ੍ਰਿਤਬੀਰ ਸਿੰਘ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਵੀ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਪ੍ਰੇਰਿਤ ਕਰਦੇ ਰਹਿਣਗੇ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ’ਤੇ ਹੋਰ ਵੀ ਰੌਸ਼ਨ ਕਰਨਗੇ। ਇਸ ਮੌਕੇ ਤੇ ਕਵਲਜੀਤ ਸਿੰਘ ਮੰਮਣ ਵਾਰਸ ਖੁਸ਼ੀਪੁਰ ਰੋਬਨ ਮਸੀਹ ਗੁਰਮੀਤ ਸਿੰਘ ਭੁੱਲਰ ਜੋਧਾ ਮੰਮਣ ਮਲਕੀਤ ਮੰਮਣ ਮਾਸਟਰ ਆਨੰਦ ਕਿਸ਼ੋਰ ਹਾਜਿਰ ਸਨ।

 

 

Related posts

मुख्यमंत्री लाडली बहना योजना के स्वीकृति पत्रों का गांव-गांव एवं वार्ड-वार्ड में किया जा रहा वितरण

JL News

ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

JL News

ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ‘ਤੇ ਦਲਿਤ ਭਾਈਚਾਰਾ ਬਾਗੋ-ਬਾਗ,”ਅਕਾਲੀ ਤੇ ‘ਆਪ’ ਨੇ ਦਲਿਤਾਂ ਨਾਲ ਕੀਤਾ ਧੋਖਾ, ਕਾਂਗਰਸ ਹੀ ਦਿੰਦੀ ਹੈ ਮਾਣ-ਸਨਮਾਨ” : ਹਰਜਿੰਦਰ ਇਕੋਲਾਹਾ

JL News
Download Application