Last 24 Hour Punjab Punjabi

ਆਮ ਆਦਮੀ ਪਾਰਟੀ ਨੂੰ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਵੱਡਾ ਹੁੰਗਾਰਾ, ਐਡਵੋਕੇਟ ਜਸਪ੍ਰੀਤ ਕੌਰ ਪੂਰੇ ਪਰਿਵਾਰ ਸਮੇਤ ‘ਆਪ’ ਵਿੱਚ ਸ਼ਾਮਲ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 27-10-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਆਮ ਆਦਮੀ ਪਾਰਟੀ ਦੁਆਰਾ ਚੱਲ ਰਹੀ ਵਿਕਾਸ ਦੀ ਲਹਿਰ ਨੂੰ ਅੱਜ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਪਿੰਡ ਘੁੰਗਰਾਲੀ ਰਾਜਪੂਤਾਂ ਤੋਂ ਐਡਵੋਕੇਟ ਜਸਪ੍ਰੀਤ ਕੌਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਤੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਜੀ ਨੇ ਉਹਨਾਂ ਨੂੰ ਪਾਰਟੀ ਦਾ ਸਿਰੋਪਾਓ ਪਾ ਕੇ ਜੀ ਆਇਆਂ ਨੂੰ ਕਿਹਾ ਅਤੇ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਐਡਵੋਕੇਟ ਜਸਪ੍ਰੀਤ ਕੌਰ ਜੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀਆਂ ਜਨ-ਹਿਤੈਸ਼ੀ ਨੀਤੀਆਂ, ਜਿਵੇਂ 300 ਯੂਨਿਟ ਮੁਫਤ ਬਿਜਲੀ, ਸ਼ਾਨਦਾਰ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਨੀਤੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਜੀ ਨੇ ਕਿਹਾ ਕਿ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦਾ ਚੰਗਾ ਭਵਿੱਖ ਸਿਰਫ ‘ਆਪ’ ਹੀ ਸਵਾਰ ਸਕਦੀ ਹੈ। ਉਹਨਾਂ ਕਿਹਾ ਕਿ ਐਡਵੋਕੇਟ ਜਸਪ੍ਰੀਤ ਕੌਰ ਜੀ ਦੇ ਆਉਣ ਨਾਲ ਪਾਰਟੀ ਨੂੰ ਘੂੰਗਰਾਲੀ ਰਾਜਪੂਤਾਂ ਤੋਂ ਹੋਰ ਮਜ਼ਬੂਤੀ ਮਿਲੇਗੀ।

ਇਸ ਮੌਕੇ ਤੇ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਵਰਕਰ ਵੀ ਹਾਜ਼ਰ ਸਨ।

Related posts

96.51 ਪਾਸ ਫੀਸਦੀ ਨਾਲ ਜਿਲ੍ਹਾ ਫਾਜਿਲਕਾ ਦਾ ਬਾਰਵ੍ਹੀ ਦਾ ਨਤੀਜਾ ਰਿਹਾ ਸ਼ਾਨਦਾਰ -ਡਾ. ਬੱਲ, ਪੰਕਜ ਅੰਗੀ

JL News

मंत्रोपचार व विधिविधान से सम्पन्न हुआ पुलिस लाईन में शस्त्रपूजन कार्यक्रम-

JL News

10 ਅਕਤੂਬਰ ਦੇ ਦਿੱਲੀ ਮਾਰਚ ਤੋਂ ਪਹਿਲਾਂ ਜਮਹੂਰੀ ਹੱਕਾਂ ’ਤੇ ਪਾਬੰਦੀਆਂ ਅਤੇ ਜਨਤਕ ਆਵਾਜਾਈ ਵਿੱਚ ਵਿਘਨ ਚਿੰਤਾ ਦਾ ਵਿਸ਼ਾ :- ਸੰਯੁਕਤ ਕਿਸਾਨ ਸਭਾ

JL News
Download Application