Last 24 Hour Punjab Punjabi

ਖੰਨਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ

ਜੇਐਲ ਨਿਊਜ਼/ JL NEWS

ਖੰਨਾ(ਪੰਜਾਬ ) / 16/04/2026

‌ (ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਅੱਜ ਖੰਨਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਟਕਸਾਲੀ ਆਗੂ ਦਰਸ਼ਨ ਲਾਲ ਮਿਸ਼ਾਲ  ਅਤੇ ਵੱਡੀ ਗਿਣਤੀ ਵਿੱਚ ਕਈ ਪਰਿਵਾਰ ਤੇ ਉਨਾਂ ਦੇ ਸਾਥੀ ਡਾਕਟਰ ਨੱਥੂ ਰਾਮ ਦੀ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਖੰਨਾ ਸ਼ਹਿਰ ਦੇ ਵਾਰਡ ਨੰਬਰ 10 ਦੇ ਇਹਨਾਂ ਸਾਰੇ ਆਗੂ ਸਾਹਿਬਾਨਾਂ ਤੇ ਵਾਰਡ ਵਾਸੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਰਦਾਰ ਯਾਦਵਿੰਦਰ ਸਿੰਘ ਜਾਦੂ ਵੱਲੋਂ ਸਰੋਪਾ ਪਾ ਕੇ ਪਾਰਟੀ ਵਿੱਚ ਜੀ ਆਇਆ ਆਖਿਆ ਗਿਆ ਤੇ ਉਹਨਾਂ ਨੇ ਦੱਸਿਆ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦਾ ਭਰੋਸਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਪੰਜਾਬ ਦੇ ਹਿੱਤਾਂ ਦੀ ਰਾਖੀ ਕੇਵਲ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਜੁੜ ਰਹੇ ਹਨ।

 

Related posts

ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜ਼ੇਸ਼ਨ (FIEO) ਅਤੇ (FICCI FLO) ਵੱਲੋਂ ਅੱਜ ਹੋਟਲ ਹੋਲੀਡੇ ਇਨ, ਅੰਮ੍ਰਿਤਸਰ ਵਿੱਚ ਕੀਤੀ ਗਈ ਇੱਕ ਮਹੱਤਵਪੂਰਨ ਮੀਟਿੰਗ। 

JL News

ਸੰਕਲਪ ਪ੍ਰੋਜੈਕਟ ਅਧੀਨ, ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਨਾਲ ਕਰਵਾਈ ਗਈ ਵਰਕਸ਼ਾਪ।

JL News

ਨਵੀਂ ਆਬਕਾਰੀ ਨੀਤੀ ਭਰੇਗੀ ਪੰਜਾਬ ਦਾ ਖਜ਼ਾਨਾ – ਪੰਜਾਬ ਸਰਕਾਰ

JL News
Download Application