Punjab Punjabi

ਦੇਸ਼ ਦੇ ਕਈ ਸੂਬਿਆਂ ‘ਚ ਵੇਖਣ ਨੂੰ ਮਿਲਿਆ ‘ਅਗਨੀਪਥ’ ਦਾ ਵਿਰੋਧ l

ਕਿਤੇ ਸੜਕਾਂ ਤੇ ਉਤਰੇ ਨੌਜਵਾਨ, ਕਿਤੇ ਲਗਾਈ ਗਈ ਅੱਗ ਤੇ ਕਿਤੇ ਰੋਕੀਆ ਗਈਆਂ ਰੇਲ ਗੱਡੀਆਂ।

ਜੇਐਲ ਨਿਊਜ਼ / JL NEWS

(ਨਵੀਂ ਦਿੱਲੀ)/16-06-2022

ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੀ ਗਈ ਨਵੀਂ ਫੌਜੀ ਭਰਤੀ ਪ੍ਰਣਾਲੀ ਦੇ ਖਿਲਾਫ  ਦੇਸ਼ ਦੇ ਕਈ ਸੂਬਿਆਂ ਵਿੱਚ ਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲੇ। ਫੌਜ, ਜਲ ਸੈਨਾ ਤੇ ਹਵਾਈ ਸੈਨਾ ਵਿੱਚ ਭਰਤੀ ਲਈ ਸਰਕਾਰ ਦੀ ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੋਧ ਵਿੱਚ ਨੌਜਵਾਨਾਂ ਵੱਲੋਂ ਅੱਜ ਹਿੰਸਕ ਪ੍ਰਦਰਸ਼ਨ ਵੀ ਕੀਤਾ ਗਿਆ। ਬੀਤੇ ਦਿਨੀਂ ਬਿਹਾਰ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਯੂਪੀ, ਹਰਿਆਣਾ ਤੇ ਰਾਜਸਥਾਨ ਤਕ ਪਹੁੰਚ ਗਿਆ ਹੈ। ਸ਼ਾਂਤਮਈ ਢੰਗ ਨਾਲ ਸ਼ੁਰੂ ਹੋਏ ਇਸ ਧਰਨੇ ਨੇ ਅੱਜ ਭਿਆਨਕ ਰੂਪ ਧਾਰਨ ਕਰ ਲਿਆ ਹੈ। ਬਿਹਾਰ ਵਿੱਚ ਵੀ ਕਈ ਜ਼ਿਲ੍ਹਿਆਂ ਤੋਂ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਗੱਲ ਕਰੀਏ ਤਾਂ ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਦਾ ਸਭ ਤੋਂ ਵੱਧ ਵਿਰੋਧ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਪ੍ਰਦਰਸ਼ਨ ‘ਚ ਸ਼ਾਮਲ ਨੌਜਵਾਨ ਸੜਕਾਂ ‘ਤੇ ਅੱਗ ਲਗਾਉਣ ਤੋਂ ਇਲਾਵਾ ਰੇਲ ਗੱਡੀਆਂ ਦੀਆਂ ਬੋਗੀਆਂ ਨੂੰ ਅੱਗ ਲਗਾਉਂਦੇ ਵੀ ਦੇਖੇ ਗਏ | ਇਸ ਦੇ ਨਾਲ ਹੀ ਦਿੱਲੀ-ਹਾਵੜਾ ਮੁੱਖ ਰੇਲ ਲਾਈਨ ਦੇ ਬਕਸਰ ਅਤੇ ਆਰਾ ਸਟੇਸ਼ਨਾਂ ‘ਤੇ ਭੰਨਤੋੜ ਕੀਤੀ ਗਈ ਅਤੇ ਰੇਲਵੇ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

(ਫੋਟੋ ਕੈਪਸਨ – ਬੁਲੰਦਸ਼ਹਿਰ ਯੂਪੀ ਵਿੱਚ ਪੋਸਟਰ ਤੇ ਝੰਡੇ ਫੜ ਵਿਰੋਧ ਕਰਦੇ ਨੌਜਵਾਨ।)

ਯੂਪੀ ਵਿੱਚ ਵੀ ਅਗਨੀਪੱਥ ਯੋਜਨਾ ਦਾ ਸਖ਼ਤ ਵਿਰੋਧ ਹੋਇਆ। ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਇਹ ਪ੍ਰਦਰਸ਼ਨ ਕਈ ਜ਼ਿਲ੍ਹਿਆਂ ‘ਚ ਦੇਖਣ ਨੂੰ ਮਿਲਿਆ, ਬੁਲੰਦਸ਼ਹਿਰ ਦੇ ਨਾਲ-ਨਾਲ ਮਥੁਰਾ, ਪ੍ਰਯਾਗਰਾਜ, ਗੋਰਖਪੁਰ ‘ਚ ਵੀ ਇਹ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਨੇ ਇਸ ਸਕੀਮ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ‘ਅਗਨੀਪਥ ਸਕੀਮ ਵਾਪਸ ਲਓ’ ਦੇ ਨਾਅਰੇ ਵੀ ਲਾਏ।

ਅਗਨੀਪਥ ਯੋਜਨਾ ਦਾ ਵਿਰੋਧ ਹੁਣ ਰਾਜਸਥਾਨ ਵਿੱਚ ਵੀ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਸੂਬੇ ਦੇ ਕਈ ਜ਼ਿਲਿਆਂ ‘ਚ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਵੀ ਇਸ ਯੋਜਨਾ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੱਤਾ ਹੈ।ਭੜਕੇ ਨੌਜਵਾਨਾਂ ਨੇ ਦੁਕਾਨਾਂ ਦੀ ਭੰਨਤੋੜ ਕਰਨ ਦੇ ਨਾਲ-ਨਾਲ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ।

 

 

 

Related posts

ਇਕੋਲਾਹਾ ਚ ਗੱਡੀ ਨੇ ਤੋੜਿਆ ਬਿਜਲੀ ਦਾ ਖੰਭਾ -5 ਦਿਨ ਤੋਂ ਲੋਕੀ ਪ੍ਰੇਸ਼ਾਨ, ਪ੍ਰਸ਼ਾਸਨ ਚੁੱਪ।

JL News

ਜਥੇਦਾਰ ਬਾਬਾ ਲਵਪ੍ਰੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ।

JL News

ਮੁਲਾਜ਼ਮਾਂ ਦਾ ਡੀ.ਏ. ਹੜੱਪ ਕਰਨ ਵਾਲੀ ਪੰਜਾਬ ਸਰਕਾਰ ਬੇਨਕਾਬ — ਵਾਅਦਿਆਂ ਦੀ ਨਹੀਂ, ਧੋਖਿਆਂ ਦੀ ਸਰਕਾਰ :- ਇਕੋਲਾਹਾ

JL News
Download Application