Last 24 Hour Punjab Punjabi

ਰਾਮ ਸ਼ਰਨ ਕਲੋਨੀ ਦੇ ਅੰਦਰ ਪੈਂਦੇ ਕਣਕ ਦੇ ਖੇਤਾਂ ਨੂੰ ਅੱਜ ਦੁਪਹਿਰ ਅਚਾਨਕ ਲੱਗ ਗਈ ਅੱਗ l

ਜੇਐਲ ਨਿਊਜ਼/ JL NEWS

ਗੁਰਦਾਸਪੁਰ (ਪੰਜਾਬ ) / 16/04/2026

‌ (ਰਿਪੋਰਟ- ਬੀਰਜਤਿੰਦਰ ਸਿੰਘ ਭਿਖਾਰੀਵਾਲ)

ਕਾਹਨੂੰਵਾਨ ਰੋਡ ਤੇ ਸਥਿਤ ਰਿਹਾਇਸ਼ੀ ਰਾਮ ਸ਼ਰਨ ਕਲੋਨੀ ਦੇ ਅੰਦਰ ਪੈਂਦੇ ਕਣਕ ਦੇ ਖੇਤਾਂ ਨੂੰ ਅੱਜ ਦੁਪਹਿਰ ਅਚਾਨਕ ਅੱਗ ਲੱਗ ਗਈ ਇਸ ਘਟਨਾ ਚ ਇੱਕ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ, ਮੌਕੇ ਤੇ ਮੌਜੂਦ ਲੋਕਾਂ ਦੀ ਮੁਸਤੈਦੀ ਕਾਰਨ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਇੱਕ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ।

ਦੱਸਣ ਯੋਗ ਹੈ ਕਿ ਜਿਸ ਜਗ੍ਹਾ ਅੱਗ ਲੱਗੀ ਉਸ ਚਾਰ ਪਾਸੇ ਸੰਘਣੀ ਰਿਹਾਇਸੀ ਆਬਾਦੀ ਹੈ, ਖੇਤ ਮਾਲਕ ਨਵਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਉਹਨਾਂ ਦੇ ਖੇਤ ਵਿੱਚ ਅੱਗ ਲੱਗ ਗਈ ਹੈ ਉਹਨਾਂ ਦੱਸਿਆ ਕਿ ਇੱਥੇ ਉਹਨਾਂ ਦੀ ਸਾਢੇ ਚਾਰ ਏਕੜ ਜਮੀਨ ਕਣਕ ਦੀ ਫਸਲ ਖੜੀ ਹੈ ਅੱਗ ਲੱਗਣ ਤੇ ਆਸੇ ਪਾਸੇ ਲੋਕ ਆ ਤੇ ਮਜ਼ਦੂਰਾਂ ਨੇ ਆਪਣੇ ਵੱਲੋ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭਿਆਨਕ ਹੋਣ ਕਾਰਨ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਿਰ ਫਾਇਰ ਬ੍ਰਿਗੇਡ ਦੀਆ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਨਵਜੋਤ ਸਿੰਘ ਨੇ ਦੱਸਿਆ ਕਿ ਭਾਵੇਂ ਇੱਕ ਫਸਲ ਬਰਬਾਦ ਹੋ ਗਈ ਹੈ ਪਰ ਬਾਕੀ ਫਸਲ ਅਤੇ ਨੇਰਲੇ ਘਰ ਦਾ ਬਚਾਅ ਹੋ ਗਿਆ ਹੈ। ਅੱਗ ਲੱਗਣ ਦੇ ਅਸਲੀ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

 

Related posts

अपर पुलिस अधीक्षक द्वारा पुलिस बल को हरी झंडी दिखाते हुए किया गया रवाना– पढ़े खबर

JL News

पुलिस द्वारा अवैध शराब परिवहन पर की गई कार्यवाही।

JL News

ਅੰਮ੍ਰਿਤਸਰ ’ਚ ਦਿਨ-ਦਿਹਾੜੇ ਕੱਪੜਾ ਵਪਾਰੀ ’ਤੇ ਹਮਲਾ; ਨਕਾਬਪੋਸ਼ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

JL News
Download Application