Last 24 Hour Punjab Punjabi

ਜਥੇਦਾਰ ਬਾਬਾ ਕੁਲਵਿੰਦਰ ਸਿੰਘ ਪੰਜਵੜ ਦੇ ਗ੍ਰਹਿ ਵਿਖੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ:-

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 18-04-2026 

(ਰਿਪੋਰਟ-ਮਨਜੀਤ ਸਿੰਘ )

ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਪੰਜਵੜ ਦੇ ਗ੍ਰਹਿ ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਬਣਾਇਆ ਗਿਆ ਇਸ ਦਿਹਾੜੇ ਉੱਪਰ ਬਾਬਾ ਕੁਲਵਿੰਦਰ ਸਿੰਘ ਜੀ ਨੇ ਆਪਣੇ ਗ੍ਰਹਿ ਵਿਖੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਅਤੇ ਸਮੂਹ ਸ਼ਹਿਰ ਵਾਸੀਆਂ ਦੇਸ਼ਵਾਸੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਪੰਜਵੜ ਨੇ ਦੱਸਿਆ ਕਿ ਵਿਸਾਖੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਐਂਡ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਸ ਦਿਹਾੜੇ ਉੱਪਰ ਐਨਆਰਆਈ ਵੀਰਾਂ ਵੱਲੋਂ ਵੱਧ ਚੜ ਕੇ ਰਸਤਾ ਦੀਆਂ ਸੇਵਾ ਵੱਧ ਚੜ ਕੇ ਭੇਜਿਆ ਜਾਂਦੀਆਂ ਹਨ ਬਾਬਾ ਕੁਲਵਿੰਦਰ ਸਿੰਘ ਜੀ ਨੇ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ ।

ਇਸ ਦਿਹਾੜੇ ਉੱਪਰ ਵੱਖ ਵੱਖ ਪਕਵਾਨਾਂ ਦੇ ਲੰਗਰ ਤਿਆਰ ਕੀਤੇ ਗਏ ਅਤੇ ਸੰਗਤਾਂ ਵਿੱਚ ਅਤੁੱਟ ਵਰਤਾਏ ਗਏ । ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼੍ਰੋਮਣੀ ਪੰਥ ਅਕਾਲੀ ਮਿਸ਼ਲ ਸ਼ਹੀਦਾਂ ਤਰਨਾ ਦਲ ਸ੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚੱਲਦਾ ਵਹੀਰ ਚੱਕਰਵਤੀ ਨਿਹੰਗ ਸਿੰਘਾਂ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਦਲਬੀਰ ਸਿੰਘ ਸਾਹਿਬ ਅਤੇ ਜਥੇਦਾਰ ਬਾਬਾ ਲਵਪ੍ਰੀਤ ਸਿੰਘ ਜੀ ਅਨੰਦਪੁਰ ਸਾਹਿਬ ਪੰਥ ਅਕਾਲੀ ਮਿਸ਼ਲ ਸ਼ਹੀਦਾਂ ਤਰਨਾ ਦਲ ਵਾਲੇ ਉਚੇਚੇ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਵਿਸ਼ਵ ਹਿੰਦੂ ਰਕਸ਼ਾ ਸੰਗ ਨਿਆਸ ਦੇ ਨੈਸ਼ਨਲ ਵਾਈਸ ਪ੍ਰਧਾਨ ਸ੍ਰੀ ਰਜਿੰਦਰ ਸ਼ਰਮਾ ,ਅੰਮ੍ਰਿਤਸਰ ਤੋਂ ਪ੍ਰਦੀਪ ਬੱਬਰ,ਹੀਰਾ ਪ੍ਰਧਾਨ ਵਡਾਲੀ, ਬਬਰੀਕ ਪਹਿਲਵਾਨ ਰਾਮ ਬਾਗੀਆ,ਰਵੀ ਚੰਗਿਆੜਾ ਪਹਿਲਵਾਨ ਗਵਾਲ ਮੰਡੀ,ਬਾਬਾ ਮਨਜੀਤ ਸਿੰਘ ਜੀ ਨਿਹੰਗ ਸਿੰਘ, ਕੈਪਟਨ ਸਿੰਘ ਨਿਹੰਗ, ਬਾਬਾ ਕੁਲਦੀਪ ਸਿੰਘ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਹੈਡ ਗ੍ਰੰਥੀ ,ਗਗਨ ਸਿੰਘ ਨਿਹੰਗ ਸਿੰਘ, ਰਿੰਪਲ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ, ਜਸਕਰਨ ਸਿੰਘ ਅਟਾਰੀ, ਦਲਬੀਰ ਸਿੰਘ ਅਟਾਰੀ ਅਤੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਵੱਖ-ਵੱਖ ਜਿਲਿਆਂ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਲਗਵਾਈ।

Related posts

ਚੰਡੀਗੜ੍ਹ ਮੋਰਚੇ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਇਕੱਠੇ ਅਤੇ ਜਥੇਬੰਦ ਹੋ ਕੇ ਲੜਿਆ ਕਿਸਾਨੀ ਸੰਘਰਸ਼ ਹੀ ਸਰਕਾਰਾਂ ਨੂੰ ਲੋਕ ਪੱਖੀ ਫੈਸਲੇ ਲੈਣ ਲਈ ਮਜਬੂਰ ਕਰ ਸਕਦਾ:- ਇਕੋਲਾਹਾ

JL News

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਉਪਰੰਤ ਵੰਡੀਆਂ ਗਈਆਂ ਕਿੱਟਾਂ।

JL News

आगामी त्यौहारों नागपंचमी व मोहर्रम के दृष्टिगत उपजिलाधिकारी एवं क्षेत्राधिकारी भदोही द्वारा थाना दुर्गागंज पर की गई पीस कमेटी की बैठक।

JL News
Download Application