Last 24 Hour Punjab Punjabi

₹1000 ਦੇ ਵਾਅਦੇ ਨੇ ਗਰੀਬ ਮਹਿਲਾਵਾਂ ਨਾਲ ਕੀਤਾ ਵੱਡਾ ਧੋਖਾ, ਹੁਣ ਲੋਕ ਆਪ ਸਰਕਾਰ ਤੋਂ ਹੋਏ ਨਿਰਾਸ਼ – ਰਿੰਕੂ ਨਰੂਲਾ

 

ਨਸ਼ੇ, ਕਾਨੂੰਨ ਵਿਵਸਥਾ ਅਤੇ ਝੂਠੇ ਵਾਅਦਿਆਂ ਖ਼ਿਲਾਫ਼ ਸੁਲਤਾਨਵਿੰਡ ਵਿੱਚ ਭੜਕਿਆ ਲੋਕਾਂ ਦਾ ਗੁੱਸਾ, ਮਹਿਲਾਵਾਂ ਨੇ ਕੱਢਿਆ ਰੋਸ ਮਾਰਚ

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ (ਪੰਜਾਬ) / 05-05-2026

(ਰਿਪੋਰਟ – ਮਨਜੀਤ ਸਿੰਘ)

 

ਹਲਕਾ ਦੱਖਣੀ ਦੇ ਮੁੱਖ ਕਾਂਗਰਸੀ ਆਗੂ ਜਗਦੀਪ ਸਿੰਘ ਰਿੰਕੂ ਨਰੂਲਾ ਅਤੇ ਬਾਬਾ ਗੁਰਮੁਖ ਸਿੰਘ ਜੀ ਦੀ ਅਗਵਾਈ ਹੇਠ ਅੱਜ ਸੁਲਤਾਨਵਿੰਡ ਪਿੰਡ ਇਲਾਕੇ ਵਿੱਚ ਭਗਵੰਤ ਮਾਨ ਸਰਕਾਰ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜੇ ਮਹਿਲਾਵਾਂ ਅਤੇ ਇਲਾਕਾ ਨਿਵਾਸੀਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਲਾਕੇ ਵਿੱਚ ਰੋਸ ਮਾਰਚ ਕੱਢਿਆ।

ਪ੍ਰਦਰਸ਼ਨ ਦੌਰਾਨ ਲੋਕਾਂ ਨੇ ਮਹਿਲਾਵਾਂ ਨੂੰ ਹਰ ਮਹੀਨੇ ₹1000 ਦੇਣ ਦੇ ਵਾਅਦੇ ਨੂੰ “ਚੋਣੀ ਝੂਠ” ਕਰਾਰ ਦਿੰਦਿਆਂ ਸਰਕਾਰ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ। ਲੋਕਾਂ ਨੇ ਕਿਹਾ ਕਿ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਸੁਪਨੇ ਦਿਖਾ ਕੇ ਵੋਟਾਂ ਲਈਆਂ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੁੱਕਰ ਗਈ।

ਇਸ ਮੌਕੇ ਰਿੰਕੂ ਨਰੂਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਰਫ਼ ਇਸ਼ਤਿਹਾਰਾਂ ਅਤੇ ਝੂਠੇ ਦਾਅਵਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜ਼ਮੀਨੀ ਹਕੀਕਤਾਂ ਦੇਖਣ ਦੀ ਬਜਾਏ ਕਰੋੜਾਂ ਰੁਪਏ ਇਸ਼ਤਿਹਾਰਾਂ ‘ਤੇ ਬਰਬਾਦ ਕਰ ਰਹੀ ਹੈ, ਜਦਕਿ ਪੰਜਾਬ ਵਿੱਚ ਨਸ਼ਾ ਅਤੇ ਕ੍ਰਾਈਮ ਲਗਾਤਾਰ ਵੱਧ ਰਹੇ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਨਸ਼ਾ ਖ਼ਤਮ ਕਰਨ ਅਤੇ ਬਿਹਤਰ ਲਾਅ ਐਂਡ ਆਰਡਰ ਦੇ ਵਾਅਦਿਆਂ ‘ਤੇ ਭਰੋਸਾ ਕਰਕੇ ਆਪ ਸਰਕਾਰ ਬਣਾਈ ਸੀ, ਪਰ ਚਾਰ ਸਾਲਾਂ ਵਿੱਚ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਨਸ਼ੇ ਦੇ ਮਸਲੇ ‘ਤੇ ਵੀ ਸਰਕਾਰ ਖ਼ਿਲਾਫ਼ ਜਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਪੰਜਾਬ ਦਾ ਨੌਜਵਾਨ ਅਜੇ ਵੀ ਨਸ਼ੇ ਦੀ ਲਪੇਟ ਵਿੱਚ ਹੈ।

ਰਿੰਕੂ ਨਰੂਲਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਇੱਕ ਗਰੀਬ ਪਰਿਵਾਰ ਨੂੰ ₹1000 ਪ੍ਰਤੀ ਮਹੀਨਾ ਦੇ ਸੁਪਨੇ ਦਿਖਾਉਣਾ ਸਭ ਤੋਂ ਵੱਡਾ ਧੋਖਾ ਸੀ।

ਓਹਨਾਂ ਨੇ ਕਿਹਾ ਕਿ ਹੁਣ ਲੋਕ ਸਿਆਣੇ ਹੋ ਗਏ ਹੈ ਆਏ ਹਨ ਧੋਖੇ ਚ ਨਹੀਂ ਆਉਣਗੇ। ਆਉਣ ਵਾਲੇ ਸਮੇਂ ਚ ਲੋਕ ਆਪ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਅਤੇ ਕਾਂਗਰਸ ਦੇ ਨਾਮ ਤੇ ਜਿੱਤ ਦਾ ਫਤਵਾ ਦੇਣਗੇ ਅਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈਕੇ ਜਾਣਗੇ।

ਇਸ ਮੌਕੇ ਸੁਖਵਿੰਦਰ ਸਿੰਘ ਸ਼ੇਰਗਿੱਲ ਸਮੇਤ ਹੋਰ ਕਈ ਆਗੂ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

Related posts

ਬਿਜਲੀ ਕੱਟਾਂ ਦੇ ਵਿਰੋਧ ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕੇਂਦਰੀ ਇੰਚਾਰਜ ਨਰਿੰਦਰ ਬਹਿਲ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

JL News

ਅੰਕੁਸ਼ ਵਾਲਮੀਕਿ ਹਰੀਪੁਰਾ ਦੇ ਮਾਤਾ ਸਵ: ਆਸ਼ਾ ਰਾਣੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈਆਂ ਸ਼ਹਿਰ ਦੀਆਂ ਨਾਮੀ ਹਸਤੀਆਂ:-

JL News

ਸਵੱਛ ਵਿਦਿਆਲਿਆ ਪੁਰਸਕਾਰ ਲਈ ਸਕੂਲਾਂ ਨੂੰ ਕੀਤਾ ਗਿਆ ਸਨਮਾਨਿਤ ।

JL News
Download Application