Punjab Punjabi

ਕਸੇਲ, ਸੇਰੋਂ, ਨੂਰਦੀ ਅਤੇ ਪੱਟੀ ਦੀਆਂ ਟੀਮਾਂ ਫੁੱਟਬਾਲ ਦੇ ਸੈਮੀਫਾਈਨਲ ਵਿਚ ਪੁੱਜੀਆਂ- ਮੀਂਹ ਕਾਰਨ ਅੱਜ ਨਾ ਹੋ ਸਕੇ ਫੁੱਟਬਾਲ ਦੇ ਮੈਚ-

ਜੇਐਲ ਨਿਊਜ਼ / JL NEWS
ਤਰਨਤਾਰਨ (ਪੰਜਾਬ) / 16-09-2022

ਖੇਡਾਂ ਵਤਨ ਪੰਜਾਬ ਦੀਆਂ ਦੇ ਫੁੱਟਬਾਲ ਮੈਚ ਬੀਤੀ ਰਾਤ ਹੋਈ ਦਰਮਿਆਨੀ ਵਰਖਾ ਕਾਰਨ ਅੱਜ ਸੰਭਵ ਨਾ ਹੋ ਸਕੇ। ਜ੍ਹਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਜਿਲਾ ਪੱਧਰੀ ਫੁੱਟਬਾਲ ਦੇ ਮੈਚ ਜੋ ਕਿ ਪੁਲਿਸ ਸਟੇਡੀਅਮ ਤਰਨਤਾਰਨ ਵਿਚ ਹੋ ਰਹੇ ਹਨ, ਦੇ ਬੀਤੀ ਸ਼ਾਮ ਕੁਆਰਟਰ ਫਾਈਨਲ ਮਕੁਾਬਲੇ ਮੁਕੰਮਲ ਹੋ ਗਏ ਸਨ, ਜਿੰਨਾ ਵਿਚ ਲੜਕਿਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਉਨਾਂ ਦੱਸਿਆ ਕਿ ਅੱਜ ਸਵੇਰੇ ਕੋਚਾਂ ਵੱਲੋਂ ਮੀਂਹ ਕਾਰਨ ਗਿੱਲ ਹੋਏ ਮੈਦਾਨ ਨੂੰ ਵੇਖਦੇ ਹੋਏ ਖਿਡਾਰੀਆਂ ਨੂੰ ਸੱਟ ਲੱਗਣ ਦਾ ਖਦਸ਼ਾ ਜਿਤਾਇਆ ਅਤੇ ਮੈਚ ਅੱਗੇ ਪਾਉਣ ਦਾ ਫੈਸਲਾ ਲਿਆ। ਉਨਾਂ ਦੱਸਿਆ ਕਿ ਬੀਤੀ ਸ਼ਾਮ ਹੋਏ ਫੁੱਟਬਾਲ ਦੇ ਕੁਆਰਟਰ ਫਾਈਨਲ ਜੋ ਕਿ ਸਾਲ 21 ਤੋਂ 40 ਵਰਗ ਦਰਮਿਆਨ ਖੇਡੇ ਗਏ, ਵਿਚ ਕਸੇਲ, ਸੇਰੋਂ, ਨੂਰਦੀ ਤੇ ਪੱਟੀ ਦੀਆਂ ਟੀਮਾਂ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਗਈਆਂ। ਉਨਾਂ ਦੱਸਿਆ ਕਿ ਕੁਆਰਟਰ ਫਾਈਨਲ ਵਿਚ ਇਨਾ ਪਿੰਡਾਂ ਤੋਂ ਇਲਾਵਾ ਝਾਮਕਾ, ਖੇਮਕਰਨ, ਘਰਿਆਲਾ ਅਤੇ ਮੀਆਂਵਿੰਡ ਦੀਆਂ ਟੀਮਾਂ ਵੀ ਪਹੁੰਚੀਆਂ ਸਨ, ਪਰ ਵੱਖ-ਵੱਖ ਮੈਚਾਂ ਦੇ ਆਏ ਨਤੀਜਿਆਂ ਅਨੁਸਾਰ ਚਾਰ ਟੀਮਾਂ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਗਈਆਂ। ਉਨਾਂ ਦੱਸਿਆ ਕਿ ਅੱਜ ਦਿਨੇ ਮੌਸਮ ਠੀਕ ਰਿਹਾ ਹੈ ਅਤੇ ਰਾਤ ਵੀ ਜੇਕਰ ਮੀਂਹ ਨਾ ਪਿਆ ਤਾਂ ਕੱਲ ਨੂੰ ਮੈਚ ਕਰਵਾਏ ਜਾਣਗੇ।

Related posts

ਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ – ਮਾਹਿਰ

JL News

ਜਥੇਦਾਰ ਮਾਨ ਸਿੰਘ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। 

JL News

ਪਿਸਤੌਲ ਦਿਖਾ ਕੇ ਠੇਕੇ ਦੇ ਸੇਲਜਮੈਨ ਕੋਲ ਲੁੱਟੀ ਨਗਦੀ ਤੇ ਮੋਬਾਇਲ

JL News
Download Application