Last 24 Hour Punjab Punjabi

ਆਰਐਸਪੀ ਨੇ ਪੰਜਾਬ ਅਸੇੰਬਲੀ ਚੌਂਣਾ 2027 ਦੇ ਮੱਦੇਨਜਰ ਫੂਕਿਆ ਸੰਖਨਾਦ ਖੰਨਾ ਅਤੇ ਅਮਲੋਹ ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 09-06-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰ. ਐਸ.ਪੀ ) ਦੀ ਸੂਬਾ ਕਮੇਟੀ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਫੂਕਿਆਂ ਸੰਖਨਾਦ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਦਿਆਂ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੂੰ ਖੰਨਾ ਵਿਧਾਨ ਸਭਾ ਹਲਕੇ ਤੋਂ ਅਤੇ ਸਿਕੰਦਰ ਸਿੰਘ ਗਲਵਢੀ ਨੂੰ ਅਮਲੋਹ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨਿਆ ਹੈ।

ਆਰਐਸਪੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਦੋਵੇਂ ਉਮੀਦਵਾਰ ਲੋਕਾਂ ਦੇ ਹੱਕਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਵਰਗ ਦੇ ਮੁੱਦਿਆਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਪਾਰਟੀ ਨੂੰ ਵਿਸ਼ਵਾਸ ਹੈ ਕਿ ਉਹ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ‘ਤੇ ਖਰੇ ਉਤਰਣਗੇ ਅਤੇ ਹਲਕਿਆਂ ਦੇ ਵਿਕਾਸ ਅਤੇ ਲੋਕ ਭਲਾਈ ਲਈ ਮਜ਼ਬੂਤ ਆਵਾਜ਼ ਬਣਨਗੇ।

ਉਹਨਾਂ ਨੇ ਹਲਕਿਆਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਲੋਕਤੰਤਰ ਅਤੇ ਸਮਾਜਿਕ ਨਿਆਂ ਦੇ ਹੱਕ ਵਿੱਚ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਅਤੇ ਇੱਕ ਮਜ਼ਬੂਤ ਲੋਕਪੱਖੀ ਬਦਲ ਖੜ੍ਹਾ ਕਰਨ ਵਿੱਚ ਯੋਗਦਾਨ ਪਾਉਣ।ਇਸ ਮੌਕੇ ਹੋਰਨਾਂ ਤੋ ਇਲਾਵਾ ਸੁਰਿੰਦਰ ਬਾਵਾ, ਹਰਦੀਪ ਸਿੰਘ ਖਾਲਸਾ, ਅਵਤਾਰ ਸਿੰਘ ਖਾਲਸਾ, ਸ਼ਮਸ਼ੇਰ ਸਿੰਘ ਖਾਲਸਾ, ਰਾਜਬੀਰ ਸਿੰਘ ਲਿਬੜਾ, ਅਵਤਾਰ ਸਿੰਘ ਖਾਲਸਾ, ਕਿਰਪਾਲ ਸਿੰਘ, ਬੂਟਾ ਸਿੰਘ ਕਰੋਦੀਆਂ ਆਦਿ ਮੌਜੂਦ ਸਨ ।

 

Related posts

श्रावण सोमवार के दृष्टिगत  पुलिस उपमहानिरीक्षक विंध्याचल परिक्षेत्र, मिर्जापुर द्वारा कांवड़ यात्रा मार्ग का किया गया औचक निरीक्षण।

JL News

मुख्यमंत्री लाडली बहना योजना के स्वीकृति पत्रों का गांव-गांव एवं वार्ड-वार्ड में किया जा रहा वितरण

JL News

ਆਰਐਸਪੀ ਪੰਜਾਬ ਸੂਬਾ ਕਮੇਟੀ ਦੀ ਮੀਟਿੰਗ ਖੰਨਾ ਵਿਖੇ ਹੋਈ ਮਿਸ਼ਨ 2027 ਤਹਿਤ ਲੋਕ ਪੱਖੀ ਰਾਜਨੀਤਿਕ ਵਿਕਲਪ ਮਜ਼ਬੂਤ ਕਰਨ ਦਾ ਸੱਦਾ-

JL News
Download Application