Last 24 Hour Punjab Punjabi

ਡੇਰਾਬੱਸੀ ‘ਚ 66 ਕੇ.ਵੀ. ਨਵੇਂ ਬਿਜਲੀ ਗ੍ਰਿਡ ਦਾ ਉਦਘਾਟਨ, ਉਦਯੋਗਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ

ਜੇਐਲ ਨਿਊਜ਼ / JL NEWS 

ਖੰਨਾ/ਡੇਰਾਬੱਸੀ(ਪੰਜਾਬ) / 09-06-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਪੰਜਾਬ ਨੂੰ ਉਦਯੋਗਿਕ ਖੇਤਰ ‘ਚ ਮੋਹਰੀ ਬਣਾਉਣ ਅਤੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਡੇਰਾਬੱਸੀ ਦੇ ਫੋਕਲ ਪੁਆਇੰਟ ਵਿਖੇ ਨਵੇਂ ਤਿਆਰ ਕੀਤੇ ਗਏ 66 ਕੇ.ਵੀ. ਬਿਜਲੀ ਸਬ-ਸਟੇਸ਼ਨ (ਗ੍ਰਿਡ) ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਸ. ਤਰਨਪ੍ਰੀਤ ਸਿੰਘ ਸੌਂਦ, ਉਦਯੋਗ ਮੰਤਰੀ ਸ. ਅਮਨ ਅਰੋੜਾ ਅਤੇ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਮੰਤਰੀਆਂ ਵੱਲੋਂ ਬਟਨ ਦਬਾ ਕੇ ਗ੍ਰਿਡ ਨੂੰ ਚਾਲੂ ਕੀਤਾ ਗਿਆ ਅਤੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਇਆ ਗਿਆ।

ਇਸ ਨਵੇਂ ਗ੍ਰਿਡ ਨਾਲ ਡੇਰਾਬੱਸੀ ਇੰਡਸਟਰੀਅਲ ਫੋਕਲ ਪੁਆਇੰਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਉਦਯੋਗਾਂ ਨੂੰ ਬਿਨਾਂ ਕਿਸੇ ਕੱਟ ਦੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਇਸ ਨਾਲ ਉਤਪਾਦਨ ਵਧੇਗਾ ਤੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਸਮਾਗਮ ਦੌਰਾਨ ਡੇਰਾਬੱਸੀ ਇੰਡਸਟਰੀਅਲ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਨਿਰਦੋਸ਼ ਬਾਲੀ ਅਤੇ ਸਮੂਹ ਮੈਂਬਰਾਂ ਵੱਲੋਂ ਮੰਤਰੀਆਂ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਅਤੇ ਸਿਰੋਪਾਓ ਦੇ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਮੰਤਰੀਆਂ ਨੇ ਐਸੋਸੀਏਸ਼ਨ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਇਸ ਮੌਕੇ PSPCL ਦੇ ਸੀਨੀਅਰ ਅਧਿਕਾਰੀ ਅਤੇ ਇਲਾਕੇ ਦੇ ਉਦਯੋਗਪਤੀ ਵੀ ਵੱਡੀ ਗਿਣਤੀ ‘ਚ ਮੌਜੂਦ ਸਨ।

Related posts

ਖੇਤੀ ਮਾਹਿਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ।

JL News

जनसेवक सुरपाल अजनार रात्रि में पहुचे जोबट अस्पताल, जाना मरीजो का हाल

JL News

ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਗਿਆ

JL News
Download Application