Last 24 Hour Punjab Punjabi

“ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਫੈਕਟਰੀ ਮਾਲਕ ਹੋਣ ਜਾਂ ਪ੍ਰਸ਼ਾਸਨਿਕ ਅਧਿਕਾਰੀ”- ਇਕੋਲਾਹਾ

ਜੇਐਲ ਨਿਊਜ਼ / JL NEWS 

ਬੀਜਾ,ਖੰਨਾ(ਪੰਜਾਬ) / 19-05-2026

(ਰਿਪੋਰਟ:- ਜੇ ਪੀ ਸਿੰਘ, ਸੁਖਦੇਵ ਸਿੰਘ) 
……………………
ਬਠਿੰਡਾ ਵਿੱਚ ਪ੍ਰਦੂਸ਼ਣ, ਝੁੱਗੀਆਂ-ਝੋਪੜੀਆਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਲੈ ਕੇ ਬਣੇ ਮਾਹੌਲ ’ਤੇ ਪ੍ਰਤੀਕਿਰਿਆ ਦਿੰਦਿਆਂ ਰੈਵੋਲਿਊਸਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਪੰਜਾਬ s ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਫੈਕਟਰੀ ਮਾਲਕ ਹੋਣ ਜਾਂ ਪ੍ਰਸ਼ਾਸਨਿਕ ਅਣਗਹਿਲੀ ਦੇ ਜ਼ਿੰਮੇਵਾਰ।
ਉਨ੍ਹਾਂ ਕਿਹਾ ਕਿ ਰੇਹੜੀ-ਫੜੀ ਵਾਲੇ ਅਤੇ ਝੁੱਗੀਆਂ ਵਿੱਚ ਰਹਿ ਰਹੇ ਲੋਕ ਸਮੱਸਿਆ ਨਹੀਂ, ਸਗੋਂ ਸਰਕਾਰਾਂ ਦੀ ਨਾਕਾਮ ਨੀਤੀਆਂ ਦੇ ਸ਼ਿਕਾਰ ਹਨ। ਗਰੀਬਾਂ ਨੂੰ ਉਜਾੜਨ ਦੀ ਬਜਾਏ ਪੰਜਾਬ ਸਰਕਾਰ ਉਹਨਾਂ ਦੇ ਰਹਿਣ ਅਤੇ ਰੋਜ਼ਗਾਰ ਲਈ ਢੁਕਵੇਂ ਪ੍ਰਬੰਧ ਕਰੇ।
ਆਰ.ਐਸ.ਪੀ. ਆਗੂ ਨੇ ਚੇਤਾਵਨੀ ਦਿੱਤੀ ਕਿ ਸਮਾਜ ਵਿੱਚ ਨਫ਼ਰਤ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣਾਉਣਾ ਪੰਜਾਬ ਦੇ ਹਿੱਤ ਵਿੱਚ ਨਹੀਂ। ਅਜਿਹੀ ਸਥਿਤੀ ਦੀ ਆੜ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਜਮਹੂਰੀ ਅਤੇ ਵੋਟ ਦੇ ਹੱਕਾਂ ’ਤੇ ਵੀ ਹਮਲਾ ਕਰ ਸਕਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਪ੍ਰਵਾਸ, ਰਿਹਾਇਸ਼, ਵਾਤਾਵਰਨ ਅਤੇ ਰੋਜ਼ਗਾਰ ਸਬੰਧੀ ਸਪੱਸ਼ਟ ਅਤੇ ਮਨੁੱਖੀ ਨੀਤੀਆਂ ਬਣਾਈਆਂ ਜਾਣ ਤਾਂ ਜੋ ਪੰਜਾਬ ਦੀ ਸਮਾਜਿਕ ਏਕਤਾ ਅਤੇ ਲੋਕ ਹਿੱਤ ਸੁਰੱਖਿਅਤ ਰਹਿ ਸਕਣ।

Related posts

ਇੰਸਪੈਕਟਰ ਅਮਨਦੀਪ ਕੌਰ ਨੂੰ ਥਾਣਾ ਮਕਬੂਲਪੁਰਾ ਦਾ ਕਾਰਜ ਭਾਗ ਸੰਭਾਲਣ ਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕੀਤਾ ਸਨਮਾਨਿਤl

JL News

ਪਿੰਡ ਭਿਖਾਰੀਵਾਲ ਵਿੱਚ ਡੀਪੂ ਹੋਲਡਰ ਕੋਲ ਲਾਭਕਾਰੀ ਆਪਣੀ ਕਣਕ ਦੀਆਂ ਪਰਚੀਆਂ ਕਟਵਾਉਣ ਪਹੁੰਚੇ।

JL News

जिला चिकित्सालय अलीराजपुर में मनाया गया ग्लोबल हैंड वॉशिंग डे।

JL News
Download Application