Last 24 Hour Punjab Punjabi

“ਪੰਜਾਬ ਦੀ ਇੱਕੋ ਪੁਕਾਰ – ਚੰਨੀ ਸਰਕਾਰ, ਹਰ ਵਰਗ ਲਈ ਚੰਗੀ ਸਰਕਾਰ” : ਸ. ਬੇਅੰਤ ਸਿੰਘ ਕੋੜੀ(ਜ਼ਿਲ੍ਹਾ ਕੋਆਰਡੀਨੇਟਰ)

ਜੇਐਲ ਨਿਊਜ਼ / JL NEWS

ਖੰਨਾ(ਪੰਜਾਬ) / 25-09-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਜ਼ਿਲ੍ਹਾ ਕੋਆਰਡੀਨੇਟਰ ਲੁਧਿਆਣਾ (ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ) ਸ. ਬੇਅੰਤ ਸਿੰਘ ਕੋੜੀ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਅੱਜ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਯਾਦ ਕਰ ਰਿਹਾ ਹੈ।

ਸ. ਬੇਅੰਤ ਸਿੰਘ ਕੋੜੀ ਨੇ ਖੰਨਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ 100 ਦਿਨਾਂ ਦੇ ਰਾਜ ਦੌਰਾਨ ਚੰਨੀ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਇਤਿਹਾਸਕ ਫੈਸਲੇ ਲਏ ਸਨ। 24 ਸਤੰਬਰ 2021 ਨੂੰ ਡਾ. ਬੀ.ਆਰ. ਅੰਬੇਡਕਰ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਾ, ਸਾਉਣੀ ਦੀ ਫਸਲ ਲਈ ਕੈਸ਼ ਕ੍ਰੈਡਿਟ ਲਿਮਟ (CCL) ਲਈ ਕੇਂਦਰ ਸਰਕਾਰ ਕੋਲ ਪੈਰਵੀ ਕਰਨਾ ਅਤੇ ਜੈਵਿਕ ਖੇਤੀ ਲਈ ਵਿਸ਼ੇਸ਼ ਸਕੀਮ ਲਿਆਉਣਾ ਇਸ ਦੇ ਵੱਡੇ ਉਦਾਹਰਣ ਹਨ।

ਉਹਨਾਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਦੁਕਾਨਦਾਰ ਹਰ ਵਰਗ ਇੱਕੋ ਗੱਲ ਕਹਿ ਰਿਹਾ ਹੈ ਕਿ ਉਹਨਾਂ ਦੇ ਮਸਲਿਆਂ ਦਾ ਹੱਲ ਸਿਰਫ ਸ. ਚਰਨਜੀਤ ਸਿੰਘ ਚੰਨੀ ਹੀ ਕਰ ਸਕਦੇ ਹਨ।

ਸ.ਬੇਅੰਤ ਸਿੰਘ ਕੋੜੀ ਕਾਂਗਰਸ ਜ਼ਿਲ੍ਹਾ ਕੋਆਰਡੀਨੇਟਰ ਲੁਧਿਆਣਾ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਤਾਪ ਪੈਲੇਸ ਵਿਖੇ ਹੋਏ ਇਕੱਠ ਵਿੱਚ ਵੀ ਉਹਨਾਂ ਨੇ ਚੰਨੀ ਸਾਹਿਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ ਅਤੇ ਹਰ ਪਾਸੇ ਇੱਕੋ ਹੀ ਆਵਾਜ਼ ਹੈ – “ਹੁਣ ਬਣਨੀ ਨਹੀਂ ਗੱਲ, ਜੇ ਕਾਂਗਰਸ ਨੂੰ ਜਿਤਾਉਣਾ ਹੈ ਤਾਂ ਚੰਨੀ ਇੱਕੋ ਹੱਲ”।

ਇਸ ਮੌਕੇ ਬਲਾਕ ਕਾਂਗਰਸ ਖੰਨਾ ਦੇ ਆਗੂ, ਬਲਾਕ ਸੰਮਤੀ ਮੈਂਬਰ ਕਰਮ ਸਿੰਘ ਲਲਹੇੜੀ, ਜਸਪਾਲ ਸਿੰਘ ਚੇਅਰਮੈਨ, ਦਵਿੰਦਰ ਸਿੰਘ ਸਾਬਕਾ ਸਰਪੰਚ ਕੋੜੀ ਤੋਂ ਇਲਾਵਾ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।

 

Related posts

अवैध रुप से शराब विक्रय करने वाले आरोपी को थाना शाहजहाँनाबाद पुलिस ने किया गिरफ्तार

JL News

ਕਾਂਗਰਸ ਵੱਲੋਂ ਲਲਹੇੜੀ ਰੋਡ ਚੌਕ, ਖੰਨਾ ਵਿਖੇ ਕੈਂਡਲ ਮਾਰਚ, ਵਿਦਿਆਰਥੀਆਂ ਦੀ ਮੌਤ ‘ਤੇ PM ਮੋਦੀ ਤੋਂ ਅਸਤੀਫੇ ਦੀ ਮੰਗ

JL News

आगामी मोहर्रम पर्व के दृष्टिगत उप जिला मजिस्ट्रेट एवं क्षेत्राधिकारी भदोही द्वारा थाना भदोही व दुर्गागंज पर की गई पीस कमेटी की बैठक।

JL News
Download Application