Last 24 Hour Punjab Punjabi

ਪਿੰਡ ਇਕੋਲਾਹਾਂ ਵਿੱਚ ਬਿਜਲੀ ਸੰਕਟ ਭੜਕਿਆ: ਨਵਾਂ ਟਰਾਂਸਫਾਰਮਰ 25 ਮਿੰਟ ‘ਚ ਸੜਿਆ, ਗੁੱਸੇ ‘ਚ ਆਏ ਲੋਕਾਂ ਨੇ ਗਰਿੱਡ ਦਾ ਕੀਤਾ ਘਿਰਾਓ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 10-06-2026

(ਰਿਪੋਰਟ – ਜੇ ਪੀ ਸਿੰਘ, ਸੁਖਦੇਵ ਸਿੰਘ)

ਪਿੰਡ ਇਕੋਲਾਹਾਂ ਦੇ ਵਾਸੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਿਜਲੀ ਦੀ ਕੱਟ ਅਤੇ ਖ਼ਰਾਬ ਸਪਲਾਈ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਅੱਤ ਦੀ ਗਰਮੀ ਦੇ ਮੌਸਮ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬੱਚੇ, ਬਜ਼ੁਰਗ ਅਤੇ ਮਰੀਜ਼ ਰਾਤ ਭਰ ਹੁੰਮਸ ‘ਚ ਤੜਫ ਰਹੇ ਹਨ।

ਨਵਾਂ ਟਰਾਂਸਫਾਰਮਰ 25 ਮਿੰਟ ‘ਚ ਹੀ ਸੜਿਆ:*

ਲੋਕਾਂ ਦੇ ਵਧਦੇ ਰੋਸ ਨੂੰ ਦੇਖਦੇ ਹੋਏ ਅੱਜ ਬਿਜਲੀ ਵਿਭਾਗ ਵੱਲੋਂ ਪਿੰਡ ਵਿੱਚ ਨਵਾਂ ਟਰਾਂਸਫਾਰਮਰ ਲਗਾਏ ਗਏ। ਪਰ ਸੈਂਸੀ ਮੁਹੱਲੇ ਦੇ ਨੇੜੇ ਲਗਾਇਆ ਗਿਆ ਇੱਕ ਨਵਾਂ ਟਰਾਂਸਫਾਰਮਰ ਚਾਲੂ ਹੋਣ ਤੋਂ ਕਰੀਬ 25 ਮਿੰਟ ਬਾਅਦ ਹੀ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਦੀਆਂ ਭਿਆਨਕ ਲਪਟਾਂ ਦੇਖ ਕੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਇਸ ਘਟਨਾ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ।

ਟਰਾਂਸਫਾਰਮਰ ਨੂੰ ਅੱਗ ਲੱਗਣ ਦੀ ਖ਼ਬਰ ਫੈਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗਰਿੱਡ ਦਫ਼ਤਰ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਵਿਭਾਗ ਵੱਲੋਂ ਘਟੀਆ ਅਤੇ ਘੱਟ ਸਮਰੱਥਾ ਵਾਲੇ ਟਰਾਂਸਫਾਰਮਰ ਲਗਾਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

*ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ:*

1. ਸੜੇ ਹੋਏ ਟਰਾਂਸਫਾਰਮਰ ਦੀ ਥਾਂ ਤੁਰੰਤ ਨਵਾਂ ਅਤੇ ਸਹੀ ਸਮਰੱਥਾ ਵਾਲਾ ਟਰਾਂਸਫਾਰਮਰ ਲਗਾਇਆ ਜਾਵੇ।

2. ਪਿੰਡ ਦੀ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ 24 ਘੰਟੇ ਬਹਾਲ ਕੀਤਾ ਜਾਵੇ।

3. ਇਸ ਘਟਨਾ ਦੀ ਉੱਚ-ਪੱਧਰੀ ਜਾਂਚ ਕਰਕੇ ਘਟੀਆ ਸਾਮਾਨ ਖਰੀਦਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਮੱਸਿਆ ਦਾ 24 ਘੰਟਿਆਂ ‘ਚ ਸਥਾਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ

Related posts

“एक शाम चिराग़ -ए -सुखन डॉ. एसके शर्मा के नाम” कार्यक्रम आयोजित- 

JL News

बाढ़ से किसानों का भारी नुकसान…….

JL News

जिलाधिकारी व पुलिस अधीक्षक भदोही द्वारा संयुक्त रूप से भारी पुलिस फोर्स के साथ जिला कारागार ज्ञानपुर का किया गया औचक निरीक्षण

JL News
Download Application