Punjabi

ਤੇਜ਼ ਮੀਂਹ ਕਾਰਨ ਡਿੱਗੀ ਅੰਮ੍ਰਿਤਸਰ ਤਹਿਸੀਲ ਕੰਪਲੈਕਸ ਦੀ ਕੰਧ।

ਜੇਐਲ ਨਿਊਜ਼ / JL NEWS
ਅੰਮ੍ਰਿਤਸਰ (ਪੰਜਾਬ) / 01–08–2022

 

ਅੰਮ੍ਰਿਤਸਰ ਵਿੱਚ ਤਹਿਸੀਲ ਕੰਪਲੈਕਸ ਦੇ ਉਪਰਲੇ ਹਿੱਸੇ ਦੀ ਕੰਧ ਐਤਵਾਰ ਨੂੰ ਮੀਂਹ ਕਾਰਨ ਅਚਾਨਕ ਡਿੱਗ ਗਈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ।ਆਮ ਦਿਨਾਂ ‘ਚ ਇੱਥੇ ਲੋਕਾਂ ਦਾ ਕਾਫੀ ਆਉਣਾ-ਜਾਣਾ ਲਗਾ ਰਹਿੰਦਾ ਹੈ।ਦੱਸ ਦਈਏ ਕਿ ਇਸ ਥਾਂ ’ਤੇ ਹੀ ਐਸਡੀਐਮ ਅਤੇ ਸਬ ਰਜਿਸਟਰਾਰ ਦੀਆਂ ਗੱਡੀਆਂ ਵੀ ਖੜ੍ਹੀਆਂ ਹੁੰਦੀਆਂ ਹਨ। ਤਹਿਸੀਲ ਕੰਪਲੈਕਸ ਦੀ ਛੱਤ ’ਤੇ ਬਣੀ ਕੰਧ ਕਾਫੀ ਸਮੇਂ ਤੋਂ ਖਸਤਾ ਹਾਲਤ ਵਿੱਚ ਸੀਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਦੱਸਣਯੋਗ ਹੈ ਕਿ ਸਾਲ 2016 ਵਿੱਚ ਮੁਰੰਮਤ ਦਾ ਕੰਮ ਕੀਤਾ ਗਿਆ ਸੀ ਜਿਸ ਵਿੱਚ ਤਹਿਸੀਲ ਕੰਪਲੈਕਸ ਏਅਰ ਕੰਡੀਸ਼ਨਰ ਕੀਤਾ ਗਿਆ ਸੀ। ਉਸ ਸਮੇਂ ਇਸ ਉਪਰ ਕਰੀਬ 5 ਕਰੋੜ ਰੁਪਏ ਖਰਚ ਕੀਤੇ ਗਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਛੱਤ ਦੇ ਆਲੇ-ਦੁਆਲੇ ਦੀਵਾਰਾਂ ਦੀ ਹਾਲਤ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ

Related posts

ਪਿੰਡ ਕੋਟਲਾ ਭੜੀ ‘ਚ ਕਾਂਗਰਸ ਦੀ ਅਹਿਮ ਮੀਟਿੰਗ: ਐੱਸ.ਸੀ. ਵਿਭਾਗ ਦੀਆਂ ਪੰਜ ਮੈਂਬਰੀ ਬੂਥ ਕਮੇਟੀਆਂ ਬਣਾਉਣ ‘ਤੇ ਜ਼ੋਰ

JL News

ਖਰੜ੍ਹ ਵਿੱਚ ਲਗਾਇਆ ਗਿਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ।

JL News

ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ-

JL News
Download Application