Punjab Punjabi

ਖੇਡਾਂ ਵਤਨ ਪੰਜਾਬ ਦੀਆਂ-2022-ਜ਼ਿਲ੍ਹਾ ਪੱਧਰੀ ਟੂਰਨਾਮੈਂਟ ‘ਚ ਵੱਖ-ਵੱਖ ਖੇਡਾਂ ਦੇ ਕਰਵਾਏ ਗਏ ਮੁਕਾਬਲੇ

ਜੇਐਲ ਨਿਊਜ਼ / JL NEWS

ਐਸ ਏ ਐਸ ਨਗਰ(ਪੰਜਾਬ) / 28-09-2022

ਖੇਡਾਂ ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਸੱਤਵੇਂ ਦਿਨ ਖੇਡਾਂ ਅੰਡਰ-14 ਅਤੇ ਅੰਡਰ-21 ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਸੱਤਵੇਂ ਦਿਨ ਦੀਆਂ ਖੇਡਾਂ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਫੁੱਟਬਾਲ-ਅੰਡਰ 21 (ਲੜਕੇ) ਕੋਚਿੰਗ ਸੈਂਟਰ 78 ਨੇ ਖਿਜ਼ਰਾਬਾਦ ਨੂੰ 3-0 ਨਾਲ ਹਰਾਇਆ,ਕੁੱਬਾਹੇੜੀ ਨੇ ਪਡਿਆਲਾ ਨੂੰ 3-0 ਨਾਲ ਹਰਾਇਆ ।

ਉਨ੍ਹਾਂ ਰੋਲਰ ਸਕੇਟਿੰਗ ਖੇਡ ਮੁਕਾਬਲਿਆਂ ਬਾਰੇ ਦੱਸਿਆ ਕਿ ਅੰਡਰ-14 (ਲੜਕੀਆਂ) 

‘ਚ ਅਧਿਆ ਕੌਸ਼ਿਕ ਨੇ 2 ਗੋਲਡ, ਤਨੁਸ਼ ਕੌਸ਼ਕ ਨੇ 2 ਗੋਲਡ ਅਤੇ 1ਸਿਲਵਰ, ਅਨੰਨਿਆ ਠਾਕੁਰ ਨੇ 2 ਸਿਲਵਰ ਜਸਲੀਨ ਕੌਰ ਨੇ 2 ਬਰਾਊਂਜ਼ ਮੈਡਲ ਪ੍ਰਾਪਤ ਕੀਤੇ ।

ਉਨ੍ਹਾਂ ਵਾਲੀਬਾਲ ਦੇ ਰਿਜਲਟ ਸਾਂਝੇ ਕਰਦੇ ਹੋਏ ਦੱਸਿਆ ਕਿ ਅੰਡਰ- 14 (ਲੜਕੀਆਂ ) ਮਨੌਲੀ ਨੇ ਪਹਿਲਾ,ਆਦਰਸ਼ ਸਕੂਲ ਕਾਲੇਵਾਲ ਨੇ ਦੂਜਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੂ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅੰਡਰ 21 ਲੜਕੀਆਂ ਦੇ ਮੁਕਾਬਲਿਆਂ ਚ ਮਨੌਲੀ ਨੇ ਪਹਿਲਾ, ਕੰਨਿਆ ਸਕੂਲ ਕੁਰਾਲੀ ਨੇ ਦੂਜਾ ਅਤੇ ਡੇਰਾਬਸੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

Related posts

ਸੰਕਲਪ ਪ੍ਰੋਜੈਕਟ ਅਧੀਨ, ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਨਾਲ ਕਰਵਾਈ ਗਈ ਵਰਕਸ਼ਾਪ।

JL News

Vigilance Action-ਵਿਜੀਲੈਂਸ ਵੱਲੋਂ ਪਾਵਰਕੌਮ ਦਾ ਹੌਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਾਥੀ ਸਣੇ ਕਾਬੂ-

JL News

3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਸੁਤੰਤਰਤਾ ਦਿਵਸ ਦਾ ਤੋਹਫ਼ਾ,ਮੁੱਖ ਮੰਤਰੀ ਨੇ ਪੱਕੇ ਕਰਨ ਦੇ ਪੱਤਰ ਸੋਂਪ ਕੀਤੀ ਸ਼ੁਰੂਆਤ –

JL News
Download Application