Last 24 Hour Punjab Punjabi

ਅਜੋਕੇ ਲੁੱਟ-ਖਸੁੱਟ ਦੇ ਸਿਸਟਮ ਨੂੰ ਖ਼ਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤ ਵਿੱਚ ਆਉਣਾ ਜ਼ਰੂਰੀ – ਕਾਲੀ ਪਾਇਲ

ਜੇਐਲ ਨਿਊਜ਼ / JL NEWS 

ਦੋਰਾਹਾ/ਖੰਨਾ(ਪੰਜਾਬ) / 23-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਸੰਗਠਨ ਦੀ ਮਜ਼ਬੂਤੀ ਲਈ ਦੋਰਾਹਾ ਵਿਖੇ ਅਹਿਮ ਮੀਟਿੰਗ ਦਾ ਆਗ਼ਾਜ਼ ਕੀਤਾ ਗਿਆ। ਮੀਟਿੰਗ ਜਸਵਿੰਦਰ ਸਿੰਘ ਦੋਰਾਹਾ ਦੀ ਅਗਵਾਈ ਹੇਠ ਹੋਈ।

ਇਸ ਮੌਕੇ ਸੰਗਠਨ ਦੇ ਪੰਜਾਬ ਪ੍ਰਧਾਨ ਕਾਲੀ ਪਾਇਲ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਆਰ.ਐਸ.ਐਸ. ਆਪਣਾ ਏਜੰਡਾ ਲੋਕਾਂ ‘ਤੇ ਥੋਪ ਰਹੀ ਹੈ, ਜਿਸ ਦਾ ਮੁੱਖ ਮਕਸਦ ਕੁਝ ਲੋਕਾਂ ਦੇ ਹੱਥ ਧਨ, ਸੱਤਾ, ਜ਼ਮੀਨ ਅਤੇ ਧਰਮ ਦਾ ਕਬਜ਼ਾ ਕਰਵਾ ਕੇ ਆਮ ਲੋਕਾਂ ਕੋਲੋਂ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਖੋਹ ਕੇ ਉਨ੍ਹਾਂ ਦਾ ਸ਼ੋਸ਼ਣ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕ ਗਰੀਬੀ, ਭੁੱਖਮਰੀ ਅਤੇ ਲਾਚਾਰੀ ਦੀ ਜ਼ਿੰਦਗੀ ਜੀਣ ਲਈ ਮਜਬੂਰ ਹੋ ਰਹੇ ਹਨ।

ਪ੍ਰਧਾਨ ਨੇ ਕਿਹਾ ਕਿ ਜੇ ਸਮਾਜ ਵਿੱਚ ਸਮਾਨਤਾ, ਭਾਈਚਾਰਾ ਅਤੇ ਖੁਸ਼ਹਾਲ ਜ਼ਿੰਦਗੀ ਚਾਹੀਦੀ ਹੈ ਤਾਂ ਸਾਨੂੰ ਅੰਬੇਡਕਰੀ ਸਿਸਟਮ ਨੂੰ ਤਾਕਤਵਰ ਕਰਨਾ ਹੋਵੇਗਾ। ਇਸੇ ਨਾਲ ਹੀ ਇਹ ਲੁੱਟ-ਖਸੁੱਟ ਵਾਲਾ ਸਿਸਟਮ ਖ਼ਤਮ ਕੀਤਾ ਜਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵੱਖ-ਵੱਖ ਜਾਤੀਆਂ, ਧਰਮਾਂ, ਕਬੀਲਿਆਂ ਦਾ ਸਮੂਹ ਹੈ। ਇੱਥੇ ਕਿਸੇ ਵੀ ਇੱਕ ਧਰਮ ਜਾਂ ਜਾਤ ਦਾ ਬੋਲਬਾਲਾ ਨਹੀਂ ਹੋ ਸਕਦਾ। ਪ੍ਰਾਂਤਵਾਦ, ਧਰਮਵਾਦ, ਜਾਤਵਾਦ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ। ਖੇਤਰਵਾਦ ਅਤੇ ਪ੍ਰਾਂਤਿਕ ਲੜਾਈ ਨੂੰ ਖ਼ਤਮ ਕਰਨ ਲਈ ਡਾ. ਅੰਬੇਡਕਰ ਨਵਯੁਵਕ ਦਲ ਵੱਲੋਂ ਯੂ.ਪੀ., ਬਿਹਾਰ ਅਤੇ ਪੰਜਾਬ ਦੇ ਸਾਥੀਆਂ ਨੂੰ ਇੱਕ ਮੰਚ ‘ਤੇ ਲਿਆਉਣ ਲਈ ਵੱਡਾ ਉਪਰਾਲਾ ਕੀਤਾ ਜਾਵੇਗਾ।

ਸੰਗਠਨ ਵੱਲੋਂ ਆਉਣ ਵਾਲੇ ਸਮੇਂ ‘ਚ ਪੰਜਾਬ ਅੰਦਰ ਵੱਡੇ ਪੱਧਰ ‘ਤੇ ਮੀਟਿੰਗਾਂ ਕਰਕੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪ੍ਰੋਗਰਾਮ ਉਲੀਕੇ ਜਾਣਗੇ।

ਇਸ ਮੌਕੇ ਸਵਰਨ ਸਿੰਘ ਕਟਾਣਾ, ਕਮਲਦੀਪ ਸਿੰਘ ਦੋਰਾਹਾ, ਅਨਿਲ, ਲਭੂਰਾਮ, ਕੁਲਦੀਪ ਸਿੰਘ, ਆਦਿੱਤਿਆ ਕੁਮਾਰ, ਬਲਵਿੰਦਰ ਕੌਰ, ਨੀਤੂ, ਅੰਮ੍ਰਿਤਾ, ਅਮਰਜੀਤ ਕੌਰ, ਇੰਦਰ ਕੌਰ, ਰੁਪਿੰਦਰ ਕੌਰ, ਸੁਖਵਿੰਦਰ ਸਿੰਘ, ਜਸਬੀਰ ਕੌਰ ਅਤੇ ਨਵਜੋਤ ਕੌਰ ਸਮੇਤ ਵੱਡੀ ਗਿਣਤੀ ‘ਚ ਮਰਦ ਅਤੇ ਔਰਤਾਂ ਸ਼ਾਮਿਲ ਸਨ।

 

Related posts

थाना कोइरौना को मिली बड़ी कामयाबी,सनसनीखेज हत्याकाण्ड का खुलासाहत्या में शामिल अभियुक्त गिरफ्तार।

JL News

ਜਥੇਦਾਰ ਬਾਬਾ ਲਵਪ੍ਰੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ।

JL News

ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ‘ਚ ਵੱਡਾ ਖੁਲਾਸਾ।

JL News
Download Application