Punjabi

ਤਪਦੀ ਗਰਮੀ ਤੋਂ ਮਿਲੇਗੀ ਰਾਹਤ,ਪੰਜਾਬ ਚ 16 ਤੋਂ 18 ਜੂਨ ਤੱਕ ਮੀਹ ਦੀ ਸੰਭਾਵਨਾ।

ਜੇਐਲ ਨਿਊਜ਼ / JL NEWS

ਚੰਡੀਗੜ੍ਹ/14-06-2022

ਪੰਜਾਬ ‘ਚ 16 ਜੂਨ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਵੀਰਵਾਰ ਤੋਂ ਉੱਤਰੀ ਭਾਰਤ ਵਿਚ ਪ੍ਰੀ ਮਾਨਸੂਨ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 16 ਤੋਂ 18 ਜੂਨ ਤੱਕ ਪੰਜਾਬ ਦੇ ਸ਼ਹਿਰਾਂ ਵਿਚ ਮੀਂਹ ਪੈ ਸਕਦਾ ਹੈ ਪਰ ਉਦੋਂ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ। ਪੰਜਾਬ ਦੇ ਕਈ ਸ਼ਹਿਰਾਂ ਵਿਚ ਅੱਜ ਪਾਰਾ 43 ਡਿਗਰੀ ਨੂੰ ਪਾਰ ਕਰ ਸਕਦਾ ਹੈ। ਇਸ ਦੇ ਨਾਲ ਹੀ ਮਾਨਸੂਨ ਦੇ 30 ਜੂਨ ਦੇ ਆਸਪਾਸ ਪੰਜਾਬ ਪਹੁੰਚਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੋਂ ਉਪਰ ਰਿਹਾ। ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਗਰਮੀ ਆਪਣੇ ਸਿਖਰ ‘ਤੇ ਰਹੇਗੀ। ਮੰਗਲਵਾਰ ਨੂੰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਨੂੰ ਛੂਹ ਸਕਦਾ ਹੈ ਪਰ 16 ਜੂਨ ਨੂੰ ਪੰਜਾਬ ਨੂੰ ਮਾਨਸੂਨ ਤੋਂ ਪਹਿਲਾਂ ਦੀ ਗਰਮੀ ਤੋਂ ਰਾਹਤ ਮਿਲੇਗੀ। ਇਸ ਦਾ ਪ੍ਰਭਾਵ ਦੋ ਤੋਂ ਤਿੰਨ ਦਿਨਾਂ ਤੱਕ ਰਹਿਣ ਦੀ ਉਮੀਦ ਹੈ।

ਮੀਂਹ ਕਾਰਨ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਜਾਵੇਗਾ ਪਰ ਇਹ ਰਾਹਤ ਕੁਝ ਦਿਨਾਂ ਤੱਕ ਹੀ ਰਹਿਣ ਵਾਲੀ ਹੈ। ਮਾਨਸੂਨ ਨੇ ਭਾਰਤ ਦੇ ਤੱਟਵਰਤੀ ਇਲਾਕਿਆਂ ਵਿਚ ਦਸਤਕ ਦੇ ਦਿੱਤੀ ਹੈ ਪਰ ਪੰਜਾਬ ਵਿਚ ਮਾਨਸੂਨ 30 ਜੂਨ ਤੱਕ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਵਿਚ ਪਹੁੰਚ ਜਾਂਦਾ ਹੈ ਪਰ ਇਸ ਵਾਰ ਮਾਨਸੂਨ 1 ਤੋਂ 2 ਦਿਨ ਪਹਿਲਾਂ ਹੀ ਦਸਤਕ ਦੇਵੇਗਾ।

Related posts

ਬਲਾਕ ਕਾਂਗਰਸ ਐਸ ਸੀ ਡਿਪਾਰਟਮੈਂਟ ਸਮਰਾਲਾ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪਿੰਡ ਬਗਲੀ ਕਲਾਂ ਵਿਖੇ ਹੋਈ

JL News

ਜ਼ਿਲੇ ਦੇ 25,478 ਜ਼ਰੂਰਮੰਦਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਦਾ ਲਾਭ ਦਿੱਤਾ ਗਿਆ।

JL News

ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦੀ ਕਾਨਫਰੰਸ, ਤਿਆਰੀਆਂ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅਹਿਮ ਮੀਟਿੰਗ

JL News
Download Application