Last 24 Hour Punjab Punjabi

ਪਿੰਡ ਜਟਾਣਾ ਵਿਖੇ ਬਾਬਾ ਮਸਤ ਰਾਮ ਜੀ ਦੀ ਯਾਦ ‘ਚ ਵਿਸ਼ਾਲ ਖੂਨਦਾਨ ਕੈਂਪ ਦਾ ਸਫਲ ਆਯੋਜਨ

ਜੇਐਲ ਨਿਊਜ਼ / JL NEWS 

ਬੱਸੀ ਪਠਾਣਾਂ (ਪੰਜਾਬ) / 08-09-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ) 

ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੇ ਪਿੰਡ ਜਟਾਣਾ ਵਿਖੇ ਬਾਬਾ ਮਸਤ ਰਾਮ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਲਗਾਇਆ ਗਿਆ।

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਹਲਕਾ ਇੰਚਾਰਜ ਬੱਸੀ ਪਠਾਣਾਂ *ਸ. ਕੁਲਦੀਪ ਸਿੰਘ ਸਿੱਧੂਪੁਰ (ਭਾਜਪਾ ਆਗੂ)* ਨੇ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

ਇਸ ਮਹਾਨ ਉਪਰਾਲੇ ਦਾ ਆਯੋਜਨ ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ, ਜਸਨ ਜਟਾਣਾ ਅਤੇ ਮਨਦੀਪ ਸਿੰਘ ਰਾਏਪੁਰ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।

ਇਸ ਮੌਕੇ ਸ. ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ “ਖੂਨਦਾਨ ਮਹਾਂਦਾਨ ਹੈ। ਬਾਬਾ ਮਸਤ ਰਾਮ ਜੀ ਦੀ ਯਾਦ ਵਿੱਚ ਲਗਾਇਆ ਗਿਆ ਇਹ ਕੈਂਪ ਨੌਜਵਾਨਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰੇਗਾ। ਭਾਜਪਾ ਹਮੇਸ਼ਾ ਅਜਿਹੇ ਸਮਾਜਿਕ ਕਾਰਜਾਂ ਨੂੰ ਉਤਸ਼ਾਹਿਤ ਕਰਦੀ ਰਹੇਗੀ।”

ਇਸ ਮੌਕੇ ਇਲਾਕੇ ਦੇ ਨੌਜਵਾਨ ਸਾਥੀਆਂ ਤੋਂ ਇਲਾਵਾ ਭਾਜਪਾ ਆਗੂ ਪ੍ਰਦੀਪ ਤਿਵਾੜੀ ਰਾਮਗੜ੍ਹ, ਅਮਨਦੀਪ ਸਿੰਘ ਲਖਣਪੁਰ, ਪਿੰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਖੂਨਦਾਨੀ ਨੌਜਵਾਨ ਸਾਥੀ ਮੌਜੂਦ ਸਨ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

Related posts

कुमावत समाज मदारिया चौकी संस्थान के कि कार्यकारिणी को किया निरस्त

JL News

पुलिस की अवैध शराब के विरूद्ध कार्यवाही 372 लीटर अंग्रेजी शराब कीमती लगभग 89 हजार 280 रू की जप्‍त

JL News

मिशन शक्ति अभियान के तहत भदोही पुलिस द्वारा प्रतिदिन चलाया जा रहा महिला जागरूकता व सशक्तिकरण अभियान

JL News
Download Application