Last 24 Hour Punjab Punjabi

ਹਲਕਾ ਅਮਲੋਹ ‘ਚ ‘ਆਪ’ ਦਾ ਕਾਫ਼ਲਾ ਲਗਾਤਾਰ ਹੋ ਰਿਹਾ ਮਜ਼ਬੂਤ, ਹਿਮਤਗੜ੍ਹ ਛੰਨਾ ਤੋਂ ਦਰਜਨ ਭਰ ਪਰਿਵਾਰ ‘ਆਪ’ ‘ਚ ਸ਼ਾਮਿਲ

ਜੇਐਲ ਨਿਊਜ਼ / JL News 

ਖੰਨਾ(ਪੰਜਾਬ) / 12-08-2026

(ਰਿਪੋਰਟ: ਜੇ.ਪੀ. ਸਿੰਘ, ਸੁਖਦੇਵ ਸਿੰਘ)

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਪਿੰਡ ਹਿਮਤਗੜ੍ਹ ਛੰਨਾ ਤੋਂ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ *ਹਲਕਾ ਅਮਲੋਹ ਦੇ ਵਿਧਾਇਕ ਸ. ਗੁਰਿੰਦਰ ਸਿੰਘ ਗੈਰੀ ਵੜਿੰਗ* ਦੀ ਅਗਵਾਈ ਹੇਠ ਕੀਤਾ ਗਿਆ।

ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ *ਬਲਵੀਰ ਸਿੰਘ ਸਰਪੰਚ, ਪਰਗਟ ਸਿੰਘ ਪੰਚ, ਅਜ਼ਾਦ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਧੰਨਾ ਸਿੰਘ, ਲਖਵਿੰਦਰ ਸਿੰਘ, ਸ਼ਬਨਮ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਲੱਕੀ* ਸ਼ਾਮਿਲ ਹਨ।

ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ। ਨਵੇਂ ਸਾਥੀਆਂ ਨੂੰ *ਸਿਰੋਪਾਓ* ਪਾ ਕੇ ਸਨਮਾਨਿਤ ਕੀਤਾ ਗਿਆ।

ਵਿਧਾਇਕ ਸ. ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਸਵਾਗਤ ਹੈ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਪਾਰਟੀ ਵਿੱਚ ਸਾਰਿਆਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਜ਼ਮੀਨੀ ਪੱਧਰ ‘ਤੇ ਲੋਕਾਂ ਦਾ ਇਹ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।

Related posts

ਪੰਜਾਬ ਨੂੰ ਡਰ, ਭਰਮ ਅਤੇ ਰਾਜਨੀਤਿਕ ਟਕਰਾਅ ਦੀ ਅੱਗ ਵੱਲ ਨਾ ਧੱਕਿਆ ਜਾਵੇ:-ਆਰਐਸਪੀ

JL News

ਬੱਸੀ ਪਠਾਣਾ ‘ਚ ਦਿਵਿਆਂਗਜਨਾਂ-ਬਜ਼ੁਰਗਾਂ ਨੂੰ 12 ਲੱਖ ਦੇ ਸਹਾਇਕ ਉਪਕਰਨ ਵੰਡੇ ਗਏ –

JL News

3600 ਸਫ਼ਾਈ ਕਰਮਚਾਰੀਆਂ/ਸਫ਼ਾਈ ਮਿੱਤਰਾਂ ਨੂੰ ਸੁਤੰਤਰਤਾ ਦਿਵਸ ਦਾ ਤੋਹਫ਼ਾ,ਮੁੱਖ ਮੰਤਰੀ ਨੇ ਪੱਕੇ ਕਰਨ ਦੇ ਪੱਤਰ ਸੋਂਪ ਕੀਤੀ ਸ਼ੁਰੂਆਤ –

JL News
Download Application