Last 24 Hour Punjab Punjabi

ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹੋਰ ਮਜ਼ਬੂਤੀ, ਹਲਕੇ ‘ਚ ਨਵੀਆਂ ਨਿਯੁਕਤੀਆਂ ਦਾ ਐਲਾਨ

ਜੇਐਲ ਨਿਊਜ਼ / JL News 

ਖੰਨਾ(ਪੰਜਾਬ) / 12-08-2026

(ਰਿਪੋਰਟ: ਜੇ.ਪੀ. ਸਿੰਘ, ਸੁਖਦੇਵ ਸਿੰਘ)

ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਹਲਕੇ ਦੇ ਸੀਨੀਅਰ ਆਗੂ ਸਾਹਿਬਾਨਾਂ ਦੀ ਹਾਜ਼ਰੀ ਵਿੱਚ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ।

ਇਹ ਜ਼ਿਮੇਵਾਰੀਆਂ *ਸ. ਯਾਦਵਿੰਦਰ ਸਿੰਘ ਯਾਦੂ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਖੰਨਾ* ਵੱਲੋਂ ਦਿੱਤੀਆਂ ਗਈਆਂ।

ਨਵ-ਨਿਯੁਕਤ ਆਗੂਆਂ ਵਿੱਚ *ਸ. ਸਰਵਦੀਪ ਸਿੰਘ ਕਾਲੀਰਾਓ* ਨੂੰ ਸ਼ਹਿਰੀ ਪ੍ਰਧਾਨ-1, *ਬਲਜਿੰਦਰ ਸਿੰਘ ਸੇਖੋਂ* ਨੂੰ ਸ਼ਹਿਰੀ ਪ੍ਰਧਾਨ-2, *ਜਗਦੀਸ਼ ਸਿੰਘ* ਨੂੰ ਸਰਕਲ ਪ੍ਰਧਾਨ ਬੀਜਾ ਜੋਨ, *ਲਖਵੀਰ ਸਿੰਘ* ਨੂੰ ਸ਼ਹਿਰੀ ਪ੍ਰਧਾਨ-1 ਬੀ.ਸੀ. ਵਿੰਗ, *ਸ. ਪ੍ਰੀਤਮ ਸਿੰਘ* ਨੂੰ ਸ਼ਹਿਰੀ ਪ੍ਰਧਾਨ-1 ਐਸ.ਸੀ. ਵਿੰਗ, *ਜਤਿੰਦਰ ਸਿੰਘ* ਨੂੰ ਮੁਹਿੰਮੀ ਇੰਚਾਰਜ ਆਈ.ਟੀ. ਵਿੰਗ, *ਬਾਬਾ ਬਹਾਦਰ ਸਿੰਘ* ਨੂੰ ਪ੍ਰਧਾਨ ਬੀ.ਸੀ. ਵਿੰਗ ਹਲਕਾ ਖੰਨਾ, *ਭੁਪਿੰਦਰ ਸਿੰਘ ਸਰਾਂ* ਨੂੰ ਪ੍ਰਧਾਨ (ਵਾਰਡ ਨੰਬਰ 12, 13, 14, 15), *ਬਿੰਦਰ ਜੱਸਲ* ਨੂੰ ਪ੍ਰਧਾਨ ਯੂਥ ਵਿੰਗ ਸ਼ਹਿਰੀ-2, *ਹਰਪ੍ਰੀਤ ਸਿੰਘ ਕਾਲਾ* ਨੂੰ ਸਰਕਲ ਪ੍ਰਧਾਨ ਐਸ.ਸੀ. ਵਿੰਗ ਜੋਨ ਲਲਹੇੜੀ, *ਪਰਮਿੰਦਰ ਸਿੰਘ ਸੋਨੂੰ* ਨੂੰ ਪ੍ਰਧਾਨ ਯੂਥ ਵਿੰਗ ਸਰਕਲ ਈਸੜੂ ਅਤੇ *ਰਮਨਦੀਪ ਸਿੰਘ* ਨੂੰ ਪ੍ਰਧਾਨ ਆਈ.ਟੀ. ਵਿੰਗ ਸ਼ਹਿਰੀ-1 ਨਿਯੁਕਤ ਕੀਤਾ ਗਿਆ ਹੈ। ਸਾਰਿਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਗਈ।

ਇਸ ਮੌਕੇ *ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਰਿੱਕੀ*, *ਯੂਥ ਅਕਾਲੀ ਦਲ ਸ਼ਹਿਰੀ ਪ੍ਰਧਾਨ ਪਰਮਪ੍ਰੀਤ ਸਿੰਘ ਕੰਗ* ਅਤੇ *SOI ਦੇ ਪ੍ਰਧਾਨ ਹਰਮਨ ਸੋਹੀ* ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਸ. ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਮੈਨੂੰ ਉਮੀਦ ਅਤੇ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰ ਸਾਹਿਬਾਨ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ।

Related posts

ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਭਿਖਾਰੀਵਾਲ ਪਹੁੰਚ ਕੇ ਬੀਬੀ ਜਸਬੀਰ ਕੌਰ ਦਾ ਜਾਣਿਆ ਹਾਲ-

JL News

पुलिस को मिली बड़ी सफलता , 48 घण्टे के अंदर चोरी किए गए लाखों के जेवरात नौकरानी से किये बरामद-

JL News

ਸੰਤ ਬਾਬਾ ਨਿਰਗੁਣ ਦਾਸ ਜੀ ਦੀ 57ਵੀਂ ਸਾਲਾਨਾ ਬਰਸੀ ਮੌਕੇ ਆਈਸ ਕਰੀਮ ਦਾ ਲੰਗਰ ਲਗਾਇਆ ਗਿਆ

JL News
Download Application