Last 24 Hour Punjab Punjabi

ਖੰਨਾ ‘ਚ ਟ੍ਰੈਫਿਕ ਲਾਈਟਾਂ ਦੀ ਟਾਈਮਿੰਗ ਨੂੰ ਲੈਕੇ ਹੋ ਰਹੀ ਪ੍ਰੇਸ਼ਾਨੀ, ਠੀਕ ਕਰਨ ਦੀ ਲੋੜ –

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 09-10-2026

(ਰਿਪੋਰਟ – ਜੇ.ਪੀ. ਸਿੰਘ, ਸੁਖਦੇਵ ਸਿੰਘ)

ਖੰਨਾ ਸ਼ਹਿਰ ਵਿੱਚ ਨਵੀਆਂ ਲਗਾਈਆਂ ਗਈਆਂ ਟ੍ਰੈਫਿਕ ਲਾਈਟਾਂ ਦੀ ਟਾਈਮਿੰਗ ਕਾਰਨ ਸ਼ਹਿਰ ਵਾਸੀਆਂ ਨੂੰ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਸ਼ਾਸਨ ਨੂੰ ਟ੍ਰੈਫਿਕ ਲਾਈਟਾਂ ਦੀ ਟਾਈਮਿੰਗ ਨੂੰ ਠੀਕ ਕਰਨ ਦੀ ਜ਼ਰੂਰਤ ਹੈ,ਕਿਉਂਕਿ 90+ ਸੈਕਿੰਡ ਦੀ ਟਾਈਮਿੰਗ ਕਾਰਨ ਲੰਬਾ ਜਾਮ ਲੱਗ ਰਿਹਾ ਹੈ।

ਕਈ ਵਾਰ ਵਾਹਨ ਚਾਲਕ ਰੈੱਡ ਲਾਈਟ ‘ਤੇ ਨਹੀਂ ਰੁਕਦੇ, ਜਿਸ ਕਾਰਨ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਵਾਈ ਜਾਵੇ।

ਹਾਈਵੇਅ ਪੁਲ ਕਾਰਨ ਖੰਨਾ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ, ਇਸ ਲਈ ਜਾਮ ਦੀ ਸਥਿਤੀ ਵਿੱਚ ਐਮਰਜੈਂਸੀ ਸੇਵਾਵਾਂ ਲਈ ਰਸਤਾ ਦੇਣਾ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਚਾਹੀਦਾ ਹੈ ਕਿ ਮੁੱਖ ਚੌਕਾਂ ਵਿੱਚ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਬਣਾਇਆ ਜਾਵੇ ਅਤੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਜਾਮ ਤੋਂ ਰਾਹਤ ਮਿਲ ਸਕੇ।

Related posts

अपना दल एस की मासिक बैठक जिलाध्यक्ष सुनील पटेल के नेतृत्व में संपन्न हुआ

JL News

ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ

JL News

ਤੇਜ਼ ਮੀਂਹ ਕਾਰਨ ਡਿੱਗੀ ਅੰਮ੍ਰਿਤਸਰ ਤਹਿਸੀਲ ਕੰਪਲੈਕਸ ਦੀ ਕੰਧ।

JL News
Download Application