Last 24 Hour Punjab Punjabi

ਪਿੰਡ ਇਕੋਲਾਹਾ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 18-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਪਿੰਡ ਇਕੋਲਾਹਾ ਲਖੂਆਣਾ ਟੋਭਾ ਵਿਖੇ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਦਰੱਖਤਾਂ ਨਾਲ ਪੀਂਘਾਂ ਪਾਈਆਂ ਗਈਆਂ ਅਤੇ ਗਿੱਧੇ, ਲੋਕ ਗੀਤਾਂ ਦਾ ਆਨੰਦ ਲਿਆ ਗਿਆ। ਪੂਰਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਭਰਿਆ ਹੋਇਆ ਸੀ।

ਇਸ ਸਮਾਗਮ ਵਿੱਚ ਸ: ਸੁਖਦੀਪ ਸਿੰਘ ਪ੍ਰਧਾਨ ਆਪ ਆਗੂ ਨੇ ਸ਼ਿਰਕਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਪੁਰਾਤਨ ਤਿਉਹਾਰ ਸਾਡੀ ਵਿਰਾਸਤ ਹਨ। ਤੀਆਂ ਵਰਗੇ ਤਿਉਹਾਰਾਂ ਨਾਲ ਭੈਣਾਂ-ਧੀਆਂ ਦਾ ਆਪਸੀ ਮੇਲ-ਮਿਲਾਪ ਵਧਦਾ ਹੈ ਅਤੇ ਸਾਡੀ ਸੱਭਿਆਚਾਰਕ ਪਛਾਣ ਜਿਉਂਦੀ ਰਹਿੰਦੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।

ਇਸ ਮੌਕੇ ਹਰਪ੍ਰੀਤ ਸਿੰਘ ਸਰਪੰਚ ਹੈਪੀ, ਡਾਕਟਰ ਦਵਿੰਦਰ ਸਿੰਘ ਕੋਆਰਡੀਨੇਟਰ ਜੋਲੀ ਲੰਬਰਦਾਰ, ਸਤਵਿੰਦਰ ਸਿੰਘ ਰਾਜੂ ਅਤੇ ਗ੍ਰਾਮ ਪੰਚਾਇਤ ਦੇ ਹੋਰ ਸਾਥੀ ਸਾਹਿਬਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਾਰਿਆਂ ਨੇ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ।

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ ਅਤੇ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਉਣ ਦੀ ਮੰਗ ਕੀਤੀ।

Related posts

ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਦੇਣ ਕਿਸਾਨ: ਵਿਧਾਇਕ ਹੈਪੀ

JL News

“वीरता, कर्तव्यनिष्ठा और सेवा भावना से चिरकाल तक प्रेरणा देते रहेंगे शहीद पुलिस जवान”- मुख्यमंत्री डॉ. यादव

JL News

ਚੰਡੀਗੜ੍ਹ ਮੋਰਚੇ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਇਕੱਠੇ ਅਤੇ ਜਥੇਬੰਦ ਹੋ ਕੇ ਲੜਿਆ ਕਿਸਾਨੀ ਸੰਘਰਸ਼ ਹੀ ਸਰਕਾਰਾਂ ਨੂੰ ਲੋਕ ਪੱਖੀ ਫੈਸਲੇ ਲੈਣ ਲਈ ਮਜਬੂਰ ਕਰ ਸਕਦਾ:- ਇਕੋਲਾਹਾ

JL News
Download Application