बिना केटेगरी

ਖੰਨਾ ਦੇ ਛੋਟਾ ਬੱਸ ਅੱਡਾ ‘ਤੇ ਟੈਂਪੂ-ਆਟੋ ਚਾਲਕਾਂ ਦੀ ਗੁੰਡਾਗਰਦੀ, ਉਲਟ ਸਾਈਡ ‘ਤੇ ਟੈਂਪੂ ਦੌੜਾ ਕੇ ਆਮ ਲੋਕਾਂ ਦੀ ਜਾਨ ਖਤਰੇ ‘ਚ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 18-08-2026

(ਰਿਪੋਰਟ: ਜੇ ਪੀ ਸਿੰਘ, ਸੁਖਦੇਵ ਸਿੰਘ)

ਖੰਨਾ ਸ਼ਹਿਰ ਦੇ ਛੋਟੇ ਬੱਸ ਅੱਡੇ ਵਾਲੀ ਥਾਂ ‘ਤੇ ਟੈਂਪੂ ਅਤੇ ਆਟੋ ਚਾਲਕਾਂ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ ਕਾਰਨ ਆਮ ਲੋਕਾਂ ਦਾ ਜੀਣਾ ਦੁਭਰ ਹੋ ਗਿਆ ਹੈ।

ਫੋਟੋਆਂ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟੈਂਪੂ ਚਾਲਕ ਸੜਕ ਦੇ ਵਿਚਕਾਰ ਉਲਟ ਸਾਇਡ ਤੋਂ ਆ ਰਿਹਾ, ਅਤੇ ਨਾਲ ਹੀ ਆਟੋ ਰਿਕਸ਼ਾ ਖੜ੍ਹੀਆਂ ਕਰਕੇ ਸਵਾਰੀਆਂ ਭਰਦੇ ਹਨ। *ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਟੈਂਪੂ ਚਾਲਕ ਉਲਟ ਸਾਈਡ ਤੋਂ ਤੇਜ਼ ਰਫਤਾਰ ਨਾਲ ਗੱਡੀ ਦੌੜਾ ਰਹੇ ਹਨ*, ਜਿਸ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ।

ਨਾਲ ਹੀ ਆਟੋ ਰਿਕਸ਼ਾ ਚਾਲਕ ਬਿਨਾਂ ਕਿਸੇ ਮਤਲਬ ਤੋਂ ਸੜਕ ‘ਤੇ ਕਤਾਰਾਂ ਲਗਾ ਕੇ ਖੜ੍ਹੇ ਰਹਿੰਦੇ ਹਨ। ਪ੍ਰਸ਼ਾਸਨ ਦਾ ਕੋਈ ਡਰ ਨਹੀਂ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਦਿੱਤਾ ਜਾ ਰਿਹਾ। ਜਿਸ ਕਰਕੇ ਐਂਬੂਲੈਂਸ ਅਤੇ ਸਕੂਲੀ ਬੱਚਿਆਂ ਵਾਲੀਆਂ ਗੱਡੀਆਂ ਅਤੇ ਆਮ ਲੋਕਾਂ ਨੂੰ ਵੀ ਲੰਘਣਾ ਮੁਸ਼ਕਲ ਹੋ ਗਿਆ ਹੈ। ਰੋਜ਼ਾਨਾ ਇਸ ਜਗ੍ਹਾ ‘ਤੇ ਲੜਾਈ-ਝਗੜੇ ਆਮ ਗੱਲ ਹੋ ਗਏ ਹਨ।

*ਪ੍ਰਸ਼ਾਸਨ ਨੂੰ ਅਪੀਲ*

ਆਮ ਜਨਤਾ ਨੇ _ਡਿਪਟੀ ਕਮਿਸ਼ਨਰ ਲੁਧਿਆਣਾ, ਐਸ.ਐਸ.ਪੀ. ਖੰਨਾ ਅਤੇ ਆਰ.ਟੀ.ਓ. _ ਨੂੰ ਅਪੀਲ ਹੈ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ। ਉਲਟ ਸਾਈਡ ਚੱਲਣ ਵਾਲਿਆਂ ਅਤੇ ਸੜਕ ‘ਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਟੈਂਪੂ-ਆਟੋਆਂ ਲਈ ਅਲੱਗ ਸਟੈਂਡ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।

Related posts

Talent: One Of The Biggest Challenges Facing Logistics Providers

Web1Tech

ਸ਼ਰਧਾਲੂਆਂ ਨੂੰ ਟਰਾਲੇ ਨੇ ਕੁਚਲਿਆ, 5 ਦੀ ਮੌਤ,ਕਈਆਂ ਦੀ ਹਾਲਤ ਗੰਭੀਰ-

JL News

ਬਦਲਿਆ ਮੌਸਮ ਦਾ ਮਿਜਾਜ਼, ਗਰਮੀ ਤੋਂ ਰਾਹਤ।

JL News
Download Application