Last 24 Hour Punjab Punjabi

ਤੀਰਥ ਯਾਤਰਾ ਤੋਂ ਪਰਤੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ, ਮੁੱਖ ਮੰਤਰੀ ਭਗਵੰਤ ਮਾਨ ਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦਾ ਕੀਤਾ ਧੰਨਵਾਦ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 22-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ) 

ਪਿੰਡ ਇਕੋਲਾਹਾ ਤੋਂ *ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ* ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ‘ਤੇ ਗਏ *ਤੀਰਥ ਯਾਤਰੀਆਂ ਦਾ ਦੂਜਾ ਜੱਥਾ* ਅੱਜ ਸੁਖ-ਸਾਂਦ ਨਾਲ ਵਾਪਸ ਪਿੰਡ ਪਰਤ ਆਇਆ।

ਪਿੰਡ ਪਹੁੰਚਣ ‘ਤੇ ਯਾਤਰੀਆਂ ਦਾ *’ਆਪ’ ਆਗੂ ਤੇ ਪਿੰਡ ਦੇ ਪ੍ਰਧਾਨ ਸ: ਸੁਖਦੀਪ ਸਿੰਘ* ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਮੁੱਖ ਮੰਤਰੀ *ਸ: ਭਗਵੰਤ ਮਾਨ* ਅਤੇ ਹਲਕੇ ਦੇ ਵਿਧਾਇਕ ਤੇ *ਕੈਬਨਿਟ ਮੰਤਰੀ ਸ: ਤਰਨਪ੍ਰੀਤ ਸਿੰਘ ਸੌਂਦ* ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਸ਼ਰਧਾਲੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ *’ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’* ਤਹਿਤ ਉਨ੍ਹਾਂ ਨੂੰ ਮੁਫ਼ਤ ਬੱਸ, ਰਿਹਾਇਸ਼ ਤੇ ਲੰਗਰ ਦੀ ਸਹੂਲਤ ਮਿਲੀ, ਜਿਸ ਨਾਲ ਉਹ ਸੁਖਾਲੇ ਢੰਗ ਨਾਲ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਬਜ਼ੁਰਗਾਂ ਲਈ ਧਾਰਮਿਕ ਯਾਤਰਾ ‘ਤੇ ਜਾਣਾ ਔਖਾ ਸੀ, ਪਰ ਹੁਣ ਸਰਕਾਰ ਦੇ ਉਪਰਾਲੇ ਸਦਕਾ ਇਹ ਸੰਭਵ ਹੋਇਆ ਹੈ।

ਇਸ ਮੌਕੇ *ਯੂਥ ਵਿੰਗ ਆਗੂ ਸ: ਕੁਲਦੀਪ ਸਿੰਘ ਰਾਜੂ* ਅਤੇ *ਕੋਆਰਡੀਨੇਟਰ ਡਾਕਟਰ ਦਵਿੰਦਰ ਸਿੰਘ* ਸ: ਹਰਜੀਤ ਸਿੰਘ ਗਰੇਵਾਲ,ਸ: ਅਮਰਜੀਤ ਸਿੰਘ ਵੀ ਹਾਜ਼ਰ ਸਨ। ਸ: ਸੁਖਦੀਪ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਪਿੰਡ ਵਾਸੀਆਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਯਾਤਰਾ ‘ਚ ਸ਼ਾਮਲ ਬਜ਼ੁਰਗ ਬੀਬੀਆਂ ਨੇ ‘ਵਾਹਿਗੁਰੂ’ ਦਾ ਸ਼ੁਕਰਾਨਾ ਕਰਦਿਆਂ ਮੁੱਖ ਮੰਤਰੀ ਤੇ ਸਥਾਨਕ ਵਿਧਾਇਕ ਨੂੰ ਅਸੀਸਾਂ ਦਿੱਤੀਆਂ।

 

Related posts

अधिवर्षता आयु पूर्ण कर सेवानिवृत्त हुए कुल-14 पुलिसकर्मियों (उ0नि0-13,हे0का0-01) को दी गयी विदाई।ĺ

JL News

समस्त क्षेत्राधिकारीगण व थाना/चौकी प्रभारियों द्वारा मय पुलिस बल कानून एवं शांति व्यवस्था के दृष्टिगत किया जा रहा पैदल गस्त ।

JL News

पंजीकृत निर्माण श्रमिको के आयुष्मान गोल्डन कार्ड बनाए जाने से संबंधित जिलाधिकारी ने की बैठक।

JL News
Download Application