Last 24 Hour Punjab Punjabi

ਇੰਸਪੈਕਟਰ ਅਮਨਦੀਪ ਕੌਰ ਨੂੰ ਥਾਣਾ ਮਕਬੂਲਪੁਰਾ ਦਾ ਕਾਰਜ ਭਾਗ ਸੰਭਾਲਣ ਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕੀਤਾ ਸਨਮਾਨਿਤl

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 30-04-2026

(ਰਿਪੋਰਟ – ਮਨਜੀਤ ਸਿੰਘ)

ਅੱਜ ਮਕਬੂਲਪੁਰਾ ਰੋਡ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੌਸਲਾ ਅਤੇ ਵਰਲਡ ਸਿੱਖ ਚੈਂਬਰ ਆਫ ਕਮਰਸ ਦੇ ਚੇਅਰਮੈਨ ਪੰਜਾਬ ਰਜਿੰਦਰ ਸਿੰਘ ਮਰਵਾਹਾ ਦੀ ਦੇਖਰੇਖ ਹੇਠ ਥਾਣਾ ਮਕਬੂਲਪੁਰਾ ਦੇ ਇੰਸਪੈਕਟਰ ਸ੍ਰੀਮਤੀ ਅਮਨਦੀਪ ਜੀ ਕੌਰ ਵੱਲੋਂ ਥਾਣਾ ਮਕਬੂਲਪੁਰਾ ਦਾ ਕਾਰਜ-ਭਾਗ ਸੰਭਾਲਣ ਤੇ ਸਮੂਹ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਜੀ ਆਇਆ ਆਖਿਆ। ਇਸ ਮੌਕੇ ਇੰਸਪੈਕਟਰ ਅਮਨਦੀਪ ਕੌਰ ਜੀ ਨੂੰ ਸਿਰੋਪਾਓ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਇੰਸਪੈਕਟਰ ਅਮਨਦੀਪ ਕੌਰ ਜੀ ਨਾਲ ਵਿਸ਼ੇਸ਼ ਵਿਚਾਰ ਵਟਾਂਦਰਾ ਹੋਇਆ ਅਤੇ ਇੰਡਸਟਰੀ ਦੇ ਇਰਧ- ਗਿਰਦ ਸੀਸੀ ਟੀਵੀ ਕੈਮਰੇ ਲਗਵਾਉਣ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ ।ਆਏ ਹੋਏ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੀ ਟੀਮ ਦਾ ਇੰਸਪੈਕਟਰ ਅਮਨਦੀਪ ਕੌਰ ਜੀ ਨੇ ਧੰਨਵਾਦ ਕੀਤਾ। ਇਸ ਮੌਕੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੌਸਲਾ, ਵਰਲਡ ਸਿੱਖ ਚੈਂਬਰ ਆਫ ਕਮਰਸ ਦੇ ਚੇਅਰਮੈਨ ਪੰਜਾਬ ਸਰਦਾਰ ਰਜਿੰਦਰ ਸਿੰਘ ਮਰਵਾਹਾ, ਜਰਨਲ ਸੈਕਟਰੀ ਚਰਨਜੀਤ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਨਾਵਲ ਗੁਪਤਾ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਹੋਰ ਸ਼ਾਮਿਲ ਸਨ।

Related posts

निर्माणाधीन जल जीवन मिशन के टयूबल कार्यो का एक्सईएन ट्यूबल करें निरीक्षण -डीएम।

JL News

ਨਵੀਂ ਆਬਕਾਰੀ ਨੀਤੀ ਭਰੇਗੀ ਪੰਜਾਬ ਦਾ ਖਜ਼ਾਨਾ – ਪੰਜਾਬ ਸਰਕਾਰ

JL News

“ਚੁਟਕਲਿਆਂ ਵਾਲੀ ਸਰਕਾਰ ਨੇ ਰੰਗਲਾ ਪੰਜਾਬ ਕੀਤਾ ਤਬਾਹ”- ਜਥੇ ਛੋਟੇਪੁਰ 

JL News
Download Application