Last 24 Hour Punjab Punjabi

ਬਿਜਲੀ ਕੱਟਾਂ ਦੇ ਵਿਰੋਧ ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕੇਂਦਰੀ ਇੰਚਾਰਜ ਨਰਿੰਦਰ ਬਹਿਲ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

 

ਘੇਰਿਆ ਬਿਜਲੀ ਘਰ, ਕੀਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ

 

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 30-04-2026

(ਰਿਪੋਰਟ – ਮਨਜੀਤ ਸਿੰਘ)

ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਨਚਾਰਜ ਨਰਿੰਦਰ ਬਹਿਲ ਦੀ ਅਗਵਾਈ ਵਿੱਚ ਇੱਕ ਤਿੱਖਾ ਰੋਸ ਪ੍ਰਦਰਸ਼ਨ ਗੇਟ ਹਕੀਮਾਂ ਸਥਿਤ 132 ਕੇਵੀ ਬਿਜਲੀ ਘਰ ਵਿਖੇ ਕੀਤਾ ਗਿਆ। ਧਰਨੇ ਤੇ ਸ਼ੁਰੂਆਤ ਵਿੱਚ ਪੰਜਾਬ ਸਰਕਾਰ ਦੇ ਵਿਰੁੱਧ ਜੋਰਦਾਰ ਨਾਰੇਬਾਜ਼ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਇਨਚਾਰਜ ਨਰਿੰਦਰ ਬਹਿਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਉੱਤੇ ਅੱਜ ਪੰਜਾਬ ਭਰ ਵਿੱਚ ਬਿਜਲੀ ਘਰਾਂ ਅੱਗੇ ਅਕਾਲੀ ਆਗੂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਨਾਲ ਹੀ ਇੱਕ ਮੰਗ ਪੱਤਰ ਵੀ ਸੌਂਪਿਆ ਜਾ ਰਿਹਾ ਹੈ ਤਾਂ ਜੋ ਸੁੱਤੀ ਹੋਈ ਸਰਕਾਰ ਨੂੰ ਜਗਾ ਕੇ ਲੋਕਾਂ ਨੂੰ ਬਿਜਲੀ ਦੇ ਲੱਗਦੇ ਲੰਬੇ ਕੱਟਾਂ ਤੋਂ ਨਿਜਾਤ ਦਵਾਈ ਜਾ ਸਕੇ। ਸਰਕਾਰ ਨੂੰ ਕੋਸਦਿਆਂ ਨਰਿੰਦਰ ਬਹਿਲ ਨੇ ਆਖਿਆ ਕਿ ਹਾਲੇ ਤਾਂ ਗਰਮੀ ਦੀ ਸਿਰਫ ਸ਼ੁਰੂਆਤ ਹੋਈ ਹੈ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਪੰਜਾਬ ਸਰਕਾਰ ਬਿਜਲੀ ਬਹਾਲ ਰੱਖਣ ਵਿੱਚ ਨਾਕਾਮ ਸਾਬਤ ਹੋਈ ਜਦਕਿ ਆਉਣ ਵਾਲੀ ਅੱਤ ਦੀ ਗਰਮੀ ਦੇ ਵਿੱਚ ਇਹ ਲੋਕਾਂ ਨੂੰ ਬਿਜਲੀ ਕਿਸ ਤਰ੍ਹਾਂ ਮੁਹਈਆ ਕਰਵਾਉਣਗੇ। ਉਹਨਾਂ ਕਿਹਾ ਕਿ ਕਿਸਾਨ ਨੇ ਗਰਮੀ ਦੇ ਸੀਜ਼ਨ ਵਿੱਚ ਬਿਨਾਂ ਬਿਜਲੀ ਦੇ ਝੋਨਾ ਕਿਵੇਂ ਬੀਜਣਾ ਹੈ, ਸਾਡੇ ਬੱਚੇ ਸਕੂਲਾਂ ਵਿੱਚ ਬਿਨਾਂ ਬਿਜਲੀ ਦੇ ਕਿਵੇਂ ਪੜ੍ਹਾਈ ਕਰਨਗੇ, ਅਤੇ ਸਾਡੇ ਨੌਜਵਾਨ ਨੌਕਰੀਆਂ ਕਰਦੇ ਵੀਰ ਕਿਵੇਂ ਬਿਨਾਂ ਬਿਜਲੀ ਦੇ ਆਪਣੇ ਕੰਮ ਕਾਜ ਨੇਪਰੇ ਚਾੜਨਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਦਾ ਬੋਸ ਅਰਵਿੰਦ ਕੇਜਰੀਵਾਲ ਸਿਰੇ ਦੇ ਝੂਠੇ ਹਨ, ਬਿਜਲੀ ਦੇ ਕੱਟ ਲਗਾ ਕੇ ਉਹ ਦੱਸ ਰਹੇ ਹਨ ਕਿ ਪੰਜਾਬ ਭਰ ਵਿੱਚ ਬਿਜਲੀ ਦੀ ਮੇਨਟਨਸ ਕੀਤੀ ਜਾ ਰਹੀ ਹੈ ਤਾਂ ਜੋ ਰਾਹ ਤੋਂ ਕੋਈ ਘੱਟ ਨਾ ਲੱਗਣ ਪਰ ਉਹ ਪੁੱਛਣਾ ਚਾਹੁੰਦੇ ਹਨ ਕਿ ਕੀ ਇਹ ਮੇਨਟਨੈਸ ਸਰਦੀਆਂ ਦੇ ਸੀਜਨ ਵਿੱਚ ਨਹੀਂ ਹੋ ਸਕਦੀ ਸੀ। ਉਹਨਾਂ ਕਿਹਾ ਕਿ ਸਰਕਾਰ ਦੀ ਅਜਿਹੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਕੋਲ ਬਿਜਲੀ ਪੂਰੀ ਬਿਜਲੀ ਨਹੀਂ ਹੈ ਅਤੇ ਉਹ ਆਪਣੀ ਨਾਕਾਮੀ ਛੁਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਨਰਿੰਦਰ ਬਹਿਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਸਰਪਲਸ ਬਿਜਲੀ ਰਹੀ ਹੈ। ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੀ ਚੂਨਨ ਤਾਂ ਜੋ ਪੰਜਾਬ ਵਾਸੀਆਂ ਨੂੰ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ। ਇਸ ਮੌਕੇ ਇਕਬਾਲ ਸਿੰਘ ਪਸਰੀਚਾ,ਸ਼੍ਰੀ ਮਤੀ ਪਰਵਿੰਦਰ ਕੌਰ ਅਮਰਜੀਤ ਸਿੰਘ ਢਿੱਲੋ, ਜਥੇਦਾਰ ਸਵਰਨ ਸਿੰਘ ਹਰੀਪੁਰਾ,ਪ੍ਰਭਜੋਤ ਸਿੰਘ, ਆਜ਼ਾਦ ਢਿੱਲੋਂ, ਨਿਰਮਲ ਸਿੰਘ, ਵਾਇਸ ਪ੍ਰਧਾਨ ਸਾਹਿਲ, ਬੀਬੀ ਮੁਟਿਆਰ, , ਕਰਨੈਲ ਸਿੰਘ, ਵਿਸ਼ਾਲ ਅਰੋੜਾ, ਨੀਲਮ ਮੰਗੋਤਰਾ, ਹਨੀ ਬਜਾਜ, ਸੰਨੀ ਸਰੀਨ (ਜਵਾਲਾ ਜੀ ਟਰੈਵਲ),ਅਮਨ ਵਰਮਾਂ ਆਦਿ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।

Related posts

जनसेवक सुरपाल अजनार रात्रि में पहुचे जोबट अस्पताल, जाना मरीजो का हाल

JL News

Delhi Excise Policy:कुछ देर में CBI के सामने पेश होंगे सिसोदिया, डिप्टी सीएम के घर के आसपास धारा 144

JL News

मूसेवाला के SYL गीत के बाद किसान आंदोलन के चलते बने दो अकाउंट भी हुए बैन,पड़े।

JL News
Download Application