Last 24 Hour Punjab Punjabi

ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਵੱਲੋਂ ਕੀਤਾ ਗਿਆ ਹਲਕਾ ਪੱਧਰੀ ਰੋਸ ਧਰਨਾ ਪ੍ਰਦਰਸ਼ਨ। 

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) /  30-04-2026 

(ਰਿਪੋਰਟ -ਸੁਖਦੇਵ ਸਿੰਘ, ਜੇ ਪੀ ਸਿੰਘ)

ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਸੂਬੇ ਭਰ ਵਿੱਚ ਹਲਕਾ ਪੱਧਰੀ ਰੋਸ ਧਰਨੇ ਦਿੱਤੇ ਗਏ। ਇਸੇ ਤਹਿਤ ਖੰਨਾ ਦੇ SDM ਦਫਤਰ ਦੇ ਸਾਹਮਣੇ ਅਕਾਲੀ ਵਰਕਰ ਸਾਹਿਬਾਨਾਂ ਤੇ ਹਲਕਾ ਵਾਸੀਆਂ ਨਾਲ ਮਿਲਕੇ ਰੋਸ ਧਰਨਾ ਲਗਾਇਆ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਪੰਜਾਬ ਦੀ ਝਾੜੂ ਪਾਰਟੀ ਦੀ ਸਰਕਾਰ ਜਿੱਥੇ ਇੱਕ ਪਾਸੇ ਸੂਬੇ ਨੂੰ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਲੰਮੇ ਲੰਮੇ ਕੱਟਾਂ ਨੇ ਪੰਜਾਬ ਵਾਸੀਆਂ ਨੂੰ ਇਸ ਅੱਤ ਦੀ ਗਰਮੀ ਵਿੱਚ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸਦੇ ਨਾਲ ਹੀ ਬਿਜਲੀ ਕੱਟਾਂ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਸ਼ਹਿਰੀ ਵਪਾਰੀ, ਦੁਕਾਨਦਾਰ ਰੋਜਾਨਾ ਡੀਜਲ ਫੂਕਣ ਲਈ ਮਜਬੂਰ ਹਨ। ਆਮ ਆਦਮੀ ਪਾਰਟੀ ਦੀ ਸਰਕਾਰ, ਪ੍ਰਸ਼ਾਸਨ ਤੇ ਬਿਜਲੀ ਵਿਭਾਗ ਵਿਰੁੱਧ ਲੋਕਾਂ ਵਿੱਚ ਵਿਆਪਕ ਰੋਸ ਹੈ। ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੇ ਬਿਜਲੀ ਵਿਭਾਗ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਬਿਜਲੀ ਦੀ ਸਪਲਾਈ ‘ਚ ਸੁਧਾਰ ਕੀਤਾ ਜਾਵੇ,ਭਵਿੱਖ ਵਿੱਚ ਅਣ-ਐਲਾਨੇ ਲੱਗ ਰਹੇ ਬਿਜਲੀ ਕੱਟਾਂ ਨੂੰ ਰੋਕਿਆ ਜਾਵੇ ਤੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਜੇਕਰ ਇੰਝ ਨਾ ਹੋਇਆ ਤਾਂ ਖੰਨੇ ਹਲਕੇ ਦੇ ਲੋਕਾਂ ਨੂੰ ਨਾਲ ਲੇਕੇ ਵੱਡਾ ਧਰਨਾ ਲਾਵਾਂਗੇ ਤੇ ਜੀਟੀ ਰੋਡ ਜਾਮ ਕਰਾਂਗੇ,ਜਿਸਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਰੋਸ ਧਰਨੇ ਵਿੱਚ ਸ਼ਾਮਲ ਹੋਏ ਸਾਰੇ ਆਗੂ ਸਾਹਿਬਾਨਾਂ, ਵਰਕਰ ਸਾਹਿਬਾਨਾਂ ਤੇ ਹਲਕਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

Related posts

रात्रि गश्त के दौरान मुखबिर की सूचना पर कार्रवाई,अवैध रूप से ले जाई जा रही शराब पुलिस ने पकड़ी

JL News

ਸੰਯੁਕਤ ਕਿਸਾਨ ਮੋਰਚਾ (SKM) ਦੇ 2 ਜੂਨ ਦੇ ਪੰਜਾਬ ਭਰ ਦੇ ਧਰਨਿਆਂ ’ਚ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਪੰਜਾਬ ਵੱਲੋਂ ਵੱਡੀ ਸ਼ਮੂਲੀਅਤ ਦਾ ਐਲਾਨ

JL News

30 जून से 08 जुलाई तक लव–कुश मेले का होगा आयोजन:- जिलाधिकारी

JL News
Download Application