बिना केटेगरी

ਸ਼੍ਰੋਮਣੀ ਸੰਪ੍ਰਦਾਈ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੰਤ ਅਮਨਦੀਪ ਸਿੰਘ ਜੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਫੀ੍ ਚੈਕਅੱਪ/ਓਪਰੇਸ਼ਨ ਕੈਂਪ:-

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 31-03-2026

(ਰਿਪੋਰਟ – ਮਨਜੀਤ ਸਿੰਘ )

ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਸੰਪ੍ਦਾਈ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਕਟਰਾ ਕਰਮ ਸਿੰਘ, ਗਲੀ ਸਤੋਵਾਲੀ ਅੰਮ੍ਰਿਤਸਰ ਵਿਖੇ 30 ਮਾਰਚ ਦਿਨ ਸੋਮਵਾਰ ਨੂੰ ਸੰਤ ਅਮਨਦੀਪ ਸਿੰਘ ਜੀ ਦੀ ਦੇਖਰੇਖ ਹੇਠ ਵਰਲਡ ਸਿੱਖ ਚੈਂਬਰ ਆਫ ਕਮਰਸ ਵੱਲੋਂ ਸਰਦਾਰ ਰਜਿੰਦਰ ਸਿੰਘ ਮਰਵਾਹਾ ਜੀ ਦੇ ਸੰਯੋਗ ਨਾਲ ਲਗਾਇਆ ਗਿਆ ਅੱਖਾਂ ਦਾ ਅਤੇ ਚਮੜੀ ਰੋਗਾਂ ਦਾ ਫਰੀ ਮੈਡੀਕਲ ਚੈਕਅਪ ਕੈਂਪ ।
ਜਿਸ ਵਿੱਚ ਡਾਕਟਰ ਸ਼ਕੀਲ ਸਿੰਘ ਵੱਲੋਂ ਅੱਖਾਂ ਦੇ ਫਰੀ ਆਪਰੇਸ਼ਨ ਕੀਤੇ ਜਾਣਗੇ ਅਤੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਅਮਰਜੀਤ ਸਿੰਘ ਜੀ ਵੱਲੋਂ ਚਮੜੀ ਰੋਗਾਂ ਦੇ ਇਲਾਜ ਵੀ ਕੀਤੇ ਗਏ। ਇਸ ਕੈਂਪ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਇਸ ਕੈਂਪ ਦਾ ਲਾਭ ਉਠਾਇਆ। 50 ਤੋਂ ਵੱਧ ਲੋਕਾਂ ਦੇ ਅੱਖਾਂ ਦੇ ਆਪਰੇਸ਼ਨ ਕੀਤੇ ਗਏ। ਆਏ ਹੋਏ ਮਰੀਜ਼ਾਂ ਵਾਸਤੇ ਸੰਤ ਅਮਨਦੀਪ ਸਿੰਘ ਜੀ ਵੱਲੋਂ ਲੰਗਰ ਭੰਡਾਰੇ ਤਿਆਰ ਕੀਤੇ ਗਏ ਅਤੇ ਸੰਗਤਾਂ ਵਿੱਚ ਅਤੁੱਟ ਵਰਤਾਏ ਗਏ। ਇਸ ਮੌਕੇ ਅਮਰਜੀਤ ਸਿੰਘ ਜੀ ਨਾਰੰਗ ਚਾਟਡ ਅਕਾਊਂਟੈਂਟ,ਬੋਬੀ ਬਾਦਸ਼ਾਹ ਜੀ, ਜਜਬੀਰ ਸਿੰਘ ਜੀ ਭਾਈ ਗੋਬਿੰਦ ਸਿੰਘ ਜੀ, ਵਿਸ਼ਾਲ ਸਿੰਘ ਜੀ ਕਥਾ ਵਾਚਕ ਹੋਰ ਨਾਮਵਾਰ ਸ਼ਖਸ਼ੀਅਤਾਂ ਹਾਜ਼ਰ ਸਨ।

Related posts

Should You Buy Bundled Home and Car Insurance?

Web1Tech

How Restaurants Are Adapting To The Food Delivery Boom

Web1Tech

ਜੇਲ੍ਹ ਵਿੱਚ ਕੋਈ ਵੀ ਵਿਅਕਤੀ ਜੇਲ੍ਹ ਅਥਾਰਟੀ ਦੀ ਆਗਿਆ ਤੋਂ ਬਿਨ੍ਹਾਂ ਅੰਦਰ ਨਹੀਂ ਜਾ ਸਕਦਾ-ਜ਼ਿਲ੍ਹਾ ਮੈਜਿਸਟਰੇਟ

JL News
Download Application