बिना केटेगरी

ਕਾਂਗਰਸ ਐਸ ਸੀ ਡਿਪਾਰਟਮੈਂਟ ਦੀ ਵਿਸ਼ੇਸ਼ ਮੀਟਿੰਗ ਮਾਛੀਵਾੜਾ ‘ਚ ਹੋਈ, 15 ਅਗਸਤ ਨੂੰ ਇਸੜੂ ਵਿਖੇ ਹੋਣ ਵਾਲੀ ਸ਼ਹੀਦੀ ਕਾਨਫਰੰਸ ‘ਤੇ ਚਰਚਾ

ਜੇਐਲ ਨਿਊਜ਼ / JL NEWS

ਸ੍ਰੀ ਮਾਛੀਵਾੜਾ ਸਾਹਿਬ(ਪੰਜਾਬ) / 02-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਪ੍ਰਦੇਸ਼ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਅਤੇ ਬਲਾਕ ਕਾਂਗਰਸ ਐਸ ਸੀ ਡਿਪਾਰਟਮੈਂਟ ਸ੍ਰੀ ਮਾਛੀਵਾੜਾ ਸਾਹਿਬ ਦੇ ਅਹੁਦੇਦਾਰ ਸਾਹਿਬਾਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।

ਇਹ ਮੀਟਿੰਗ ਡੱਲਾ ਫਾਰਮ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਅਤੇ ਬਲਾਕ ਚੇਅਰਮੈਨ ਪ੍ਰੀਤਮ ਸਿੰਘ ਖਾਨਪੁਰ ਮੰਡ ਦੀ ਅਗਵਾਈ ਹੇਠ ਹੋਈ।

ਇਸ ਮੌਕੇ ਐਸ ਸੀ ਡਿਪਾਰਟਮੈਂਟ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਸਕੱਤਰ ਸਰਬਜੀਤ ਸਿੰਘ ਕੰਡਿਆਣਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ 15 ਅਗਸਤ ਨੂੰ ਸ. ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਇਸੜੂ ਵਿਖੇ ਹੋਣ ਵਾਲੀ ਕਾਂਗਰਸ ਪਾਰਟੀ ਦੀ ਸ਼ਹੀਦੀ ਕਾਨਫਰੰਸ ਦੇ ਸਬੰਧ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਫੈਸਲਾ ਲਿਆ ਗਿਆ ਕਿ ਹਲਕਾ ਸਮਰਾਲਾ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ 15 ਅਗਸਤ ਨੂੰ ਇਸੜੂ ਵਿਖੇ ਪਹੁੰਚਣਗੇ ਅਤੇ ਸ਼ਹੀਦੀ ਕਾਨਫਰੰਸ ਨੂੰ ਸਫਲ ਬਣਾਉਣਗੇ।

 

Related posts

ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਵੱਲੋਂ ਸਕੂਲਾਂ ਦੀ ਚੈਕਿੰਗ

JL News

मन को धार्मिक विचार धाराओं से जोड़ना हमारा लक्ष्य,, राघव धीर 

JL News

आम आदमी पार्टी ने दिया फर्जी बंगालियों डॉक्टरों के खिलाफ कार्यवाही के लिए राज्यपाल ने नाम ज्ञापन.

JL News
Download Application