Last 24 Hour Punjab Punjabi

S.I.R. ਮੁਹਿੰਮ ਤਹਿਤ ਵੋਟਰ ਸੂਚੀ ਦਰੁਸਤ ਕਰਨ ਲਈ ਭਾਜਪਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਅਹਿਮ ਬੈਠਕ, ਕੌਮੀ ਸਕੱਤਰ ਓ.ਪੀ. ਧਨਖੜ ਨੇ ਦਿੱਤੇ ਦਿਸ਼ਾ-ਨਿਰਦੇਸ਼

ਜੇਐਲ ਨਿਊਜ਼ / JL NEWS 

ਖੰਨਾ/ਫ਼ਤਿਹਗੜ੍ਹ ਸਾਹਿਬ(ਪੰਜਾਬ) / 13-06-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲੋਂ ਅੱਜ ਲੋਕ ਸਭਾ ਹਲਕੇ ਅਧੀਨ ਆਉਂਦੀਆਂ ਸਮੂਹ 9 ਵਿਧਾਨ ਸਭਾ ਸੀਟਾਂ ਦੇ ਮੰਡਲ ਪ੍ਰਧਾਨਾਂ, ਬੂਥ ਇੰਚਾਰਜਾਂ ਅਤੇ ਜ਼ਿਲ੍ਹਾ ਅਹੁਦੇਦਾਰਾਂ ਦੀ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਦਾ ਮੁੱਖ ਏਜੰਡਾ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ‘ਚ ਚਲਾਈ ਜਾ ਰਹੀ Special Intensive Revision (S.I.R.) ਮੁਹਿੰਮ ਤਹਿਤ ਵੋਟਰ ਸੂਚੀਆਂ ਨੂੰ ਨਿਰਵਿਘਨ ਅਤੇ ਗਲਤੀ-ਰਹਿਤ ਬਣਾਉਣ ਲਈ ਪਾਰਟੀ ਦੀ ਰਣਨੀਤੀ ਤੈਅ ਕਰਨਾ ਸੀ।

ਬੈਠਕ ਦੀ ਪ੍ਰਧਾਨਗੀ ਭਾਜਪਾ ਦੇ ਕੌਮੀ ਸਕੱਤਰ ਅਤੇ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਓ.ਪੀ. ਧਨਖੜ ਜੀ ਨੇ ਕੀਤੀ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਜਗਮੋਹਨ ਸਿੰਘ ਰਾਜੂ ਜੀ, ਬੀਜੇਪੀ ਪੰਜਾਬ ਲੀਗਲ ਸੈੱਲ ਦੇ ਸੂਬਾ ਇੰਚਾਰਜ ਸ੍ਰੀ ਐਨ.ਕੇ. ਵਰਮਾ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਜ਼ਿਲ੍ਹਾ ਪ੍ਰਧਾਨ ਸਮੇਤ ਜ਼ਿਲ੍ਹੇ ਦੀ ਸਮੂਹ ਸੀਨੀਅਰ ਲੀਡਰਸ਼ਿਪ ਨੇ ਵੀ ਸ਼ਿਰਕਤ ਕੀਤੀ।

ਸ੍ਰੀ ਓ.ਪੀ. ਧਨਖੜ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ “S.I.R. ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਕਰਨ ਵਾਲੀ ਸਭ ਤੋਂ ਅਹਿਮ ਪ੍ਰਕਿਰਿਆ ਹੈ। ਪਾਰਟੀ ਦਾ ਹਰੇਕ ਵਰਕਰ ਇਹ ਯਕੀਨੀ ਬਣਾਏ ਕਿ ਉਸਦੇ ਬੂਥ ‘ਤੇ 1 ਜਨਵਰੀ 2026 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਹਰੇਕ ਨੌਜਵਾਨ ਦਾ ਨਾਮ ਵੋਟਰ ਸੂਚੀ ‘ਚ ਦਰਜ ਹੋਵੇ। ਨਾਲ ਹੀ ਮਰਹੂਮ ਹੋ ਚੁੱਕੇ ਜਾਂ ਸਥਾਈ ਤੌਰ ‘ਤੇ ਸ਼ਿਫਟ ਹੋ ਚੁੱਕੇ ਵੋਟਰਾਂ ਦੇ ਨਾਮ ਸੂਚੀ ‘ਚੋਂ ਕਟਵਾਉਣ ‘ਚ BLO ਦੀ ਮਦਦ ਕੀਤੀ ਜਾਵੇ।”

ਉਨ੍ਹਾਂ ਅੱਗੇ ਕਿਹਾ ਕਿ “ਕੋਈ ਵੀ ਯੋਗ ਵੋਟਰ ਵੋਟ ਦੇ ਸੰਵਿਧਾਨਿਕ ਹੱਕ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। BLO ਨਾਲ ਪੂਰਾ ਤਾਲਮੇਲ ਰੱਖ ਕੇ ਘਰ-ਘਰ ਤੱਕ ਪਹੁੰਚ ਬਣਾਈ ਜਾਵੇ। ਜੇ ਕੋਈ BLO ਡਿਊਟੀ ‘ਚ ਕੁਤਾਹੀ ਕਰਦਾ ਹੈ ਤਾਂ ਤੁਰੰਤ ERO ਜਾਂ 1950 ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।”

ਸ੍ਰੀ ਜਗਮੋਹਨ ਸਿੰਘ ਰਾਜੂ ਜੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਮੰਡਲ ‘ਚ S.I.R. ਲਈ ਵਿਸ਼ੇਸ਼ “ਵੋਟਰ ਚੇਤਨਾ ਟੀਮ” ਬਣਾਈ ਜਾਵੇਗੀ, ਜੋ Voter Helpline App ਰਾਹੀਂ ਆਨਲਾਈਨ ਫਾਰਮ ਭਰਨ ‘ਚ ਲੋਕਾਂ ਦੀ ਮਦਦ ਕਰੇਗੀ।

ਬੈਠਕ ‘ਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਅਤੇ ਆਗਾਮੀ ਚੋਣ ਰਣਨੀਤੀ ‘ਤੇ ਵੀ ਵਿਸਤਾਰਪੂਰਵਕ ਚਰਚਾ ਕੀਤੀ ਗਈ।

Related posts

ਬਰਨਾਲਾ ‘ਚ ਸਫਾਈ ਕਰਮਚਾਰੀਆਂ ਖਾਸ ਕਰਕੇ ਮਾਵਾਂ-ਭੈਣਾਂ ਨਾਲ ਹੋਏ ਤਸ਼ੱਦਦ ਦੇ ਵਿਰੋਧ ‘ਚ ਮਲੌਦ ‘ਚ ਭਾਰੀ ਰੋਸ, ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ

JL News

ਡਾ. ਅੰਬੇਦਕਰ ਨਵਯੁਵਕ ਦਲ ਪੰਜਾਬ ਵੱਲੋਂ 30 ਤਰੀਕ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ-

JL News

किसान भवन अर्जुन नगर करनाल में हुई भारतीय किसान यूनियन हरियाणा की मीटिंग

JL News
Download Application