Punjab Punjabi

ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਵਿੱਚ 45.30% ਮਤਦਾਨ-

ਜੇਐਲ ਨਿਊਜ਼ / JL NEWS

ਸੰਗਰੂਰ(ਪੰਜਾਬ)/ 24-06-2022

ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੀਰਵਾਰ ਨੂੰ 45.30 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ, ਜੋ ਕਿ 1991 ਤੋਂ ਬਾਅਦ ਸਭ ਤੋਂ ਘੱਟ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਵਿੱਚ 72.44% ਮਤਦਾਨ ਦਰਜ ਕੀਤਾ ਗਿਆ ਸੀ। ਵੀਰਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਚੱਲੀ, ਜਿਸ ਦੌਰਾਨ ਜ਼ਿਆਦਾਤਰ 9 ਵਿਧਾਨ ਸਭਾ ਹਲਕਿਆਂ ‘ਚ ਵੋਟਿੰਗ ਘੱਟ ਰਹੀ।

ਸੰਗਰੂਰ ਦੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਧੂਰੀ ਹਲਕੇ ਵਿੱਚ ਸਭ ਤੋਂ ਵੱਧ 48.26% ਜਦਕਿ ਲਹਿਰਾ ਹਲਕੇ ਵਿੱਚ ਸਭ ਤੋਂ ਘੱਟ 43.1% ਮਤਦਾਨ ਦਰਜ ਕੀਤਾ ਗਿਆ। ਮਲੇਰਕੋਟਲਾ 47.66%, ਸੁਨਾਮ 47.22%, ਦਿੜ੍ਹਬਾ 46.77%, ਸੰਗਰੂਰ 44.96%, ਭਦੌੜ 44.54%, ਮਹਿਲ ਕਲਾਂ 43.8% ਅਤੇ ਬਰਨਾਲਾ 41.43% ਦਰਜ ਕੀਤਾ ਗਿਆ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਵੋਟਿੰਗ ਦਾ ਸਮਾਂ ਸ਼ਾਮ 7 ਵਜੇ ਤੱਕ ਵਧਾਉਣ ਦੀ ਅਪੀਲ ਕੀਤੀ ਸੀ ਕਿਉਂਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਕਾਰਨ ਬਹੁਤ ਸਾਰੇ ਲੋਕ ਖੇਤਾਂ ਵਿੱਚ ਦੇਰ ਤੱਕ ਕੰਮ ਕਰ ਰਹੇ ਸਨ।

 

Related posts

ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾ ਖਿਲਾਫ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਵੱਲੋਂ ਕੀਤਾ ਗਿਆ ਹਲਕਾ ਪੱਧਰੀ ਰੋਸ ਧਰਨਾ ਪ੍ਰਦਰਸ਼ਨ। 

JL News

ਆਜ਼ਾਦੀ ਦਿਹਾੜੇ ‘ਤੇ ਨਗਰ ਨਿਗਮ ‘ਚ ਮੇਅਰ ਨੇ ਲਹਿਰਾਇਆ ਕੌਮੀ ਝੰਡਾ l

JL News

ਨਸ਼ਾ ਤਸਕਰਾਂ ਵਿਰੁੱਧ ਨਰਮ ਰੁੱਖ ਅਪਣਾਉਣ ਵਾਲੇ 11 ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਤੇ ਇੱਕ ਏ.ਐਸ.ਆਈ ਨੂੰ ਕੀਤਾ ਮੁਅੱਤਲ-

JL News
Download Application