Punjab Punjabi

ਮਾਮੂਲੀ ਝਗੜੇ ਦੇ ਚੱਲਦੇ ਸਿਰ ਚ ਮਾਰੀ ਗੋਲੀ,ਨੌਜਵਾਨ ਦੀ ਹੋਈ ਮੌਤ।

ਜੇਐਲ ਨਿਊਜ਼ / JL NEWS

ਅੰਮ੍ਰਿਤਸਰ(ਪੰਜਾਬ) / 20-06-2022

ਜਿੱਥੇ ਪੰਜਾਬ ਵਿੱਚ ਤਕਰੀਬਨ ਰੋਜ਼ਾਨਾ ਹੀ ਗੋਲੀਆਂ ਚੱਲਣ ਦੇ ਮਾਮਲੇ ਨਿਕਲਦੇ ਆ ਰਹੇ ਹਨ।ਅੱਜ ਅੰਮ੍ਰਿਤਸਰ ਜਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਧਿਆਨਪੁਰ ਦੇ ਰਹਿਣ ਵਾਲੇ ਨੋਜਵਾਨ ਦੇ ਹੋਏ ਵਿਵਾਦ ਕਾਰਨ  ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦਸ ਦਈਏ ਕਿ ਗੋਲੀ ਨੌਜਵਾਨ ਦੇ ਸਿਰ ਵਿੱਚ ਵੱਜੀ, ਜਿਸ ਕਾਰਣ ਉਸਦੀ ਮੌਤ ਹੋ ਗਈ। ਗੱਲਬਾਤ ਦੌਰਾਨ ਮ੍ਰਿਤਕ ਦੇ ਪਿਤਾ ਹਰਪਾਲ ਸਿੰਘ ਨੇ ਦਸਿਆ ਕਿ ਉਹਨਾ ਦਾ ਬੇਟਾ ਰਿਸ਼ੀਵੰਤ ਜੌ ਕਿ ਆਪਣੇ ਦੋ ਦੋਸਤਾਂ ਨਾਲ ਕਾਰ ਵਿਚ ਵਿਆਹ ਸਮਾਗਮ ਤੋਂ ਵਾਪਿਸ ਆ ਰਿਹਾ ਸੀ ਰਾਸਤੇ ਵਿਚ ਬਾਇਕ ਸਵਾਰ ਨਾਲ ਟੱਕਰ ਹੋਣ ਕਾਰਨ ਝੜਪ ਹੋ ਗਈ ਜਿਸਦੇ ਕਰਕੇ ਮੋਟਰਸਾਈਕਲ ਸਵਾਰ ਵੱਲੋ ਆਪਣੇ ਸਾਥੀਆਂ ਨੂੰ ਬੁਲਾ ਉਹਨਾ ਦੀ ਗੱਡੀ ਤੇ ਹਮਲਾ ਕੀਤਾ ਗਿਆ ਜਿਸ ਵਿਚ ਉਸਦੇ ਦੋ ਸਾਥੀ ਜਾਨ ਬਚਾ ਭਜ ਗਏ ਪਰ ਰਿਸ਼ੀਵੰਤ ਦੇ ਸਿਰ ਵਿਚ ਗੋਲੀ ਮਾਰ ਮੌਕੇ ਤੌ ਬਾਇਕ ਸਵਾਰ ਸਾਥੀਆਂ ਸਮੇਤ ਫਰਾਰ ਹੋ ਗਿਆ ਉਸਦੇ ਪਿਤਾ ਨੇ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੇ ਅਤੇ ਸਾਨੂੰ ਇਨਸਾਫ ਮਿਲੇ।ਉਧਰ ਪੁਲਿਸ ਵਲੌ ਰਿਸ਼ੀਵੰਤ ਤੇ ਪਿਤਾ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related posts

मूसेवाला के SYL गीत के बाद किसान आंदोलन के चलते बने दो अकाउंट भी हुए बैन,पड़े।

JL News

ਹਰ ਸਿੱਖ ਲਈ ਲਾਇਸੈਂਸੀ ਹਥਿਆਰ ਜਰੂਰੀ – ਚੰਦੂਮਾਜਰਾ

JL News

ਕਾਂਗਰਸ ਵੱਲੋਂ ਲਲਹੇੜੀ ਰੋਡ ਚੌਕ, ਖੰਨਾ ਵਿਖੇ ਕੈਂਡਲ ਮਾਰਚ, ਵਿਦਿਆਰਥੀਆਂ ਦੀ ਮੌਤ ‘ਤੇ PM ਮੋਦੀ ਤੋਂ ਅਸਤੀਫੇ ਦੀ ਮੰਗ

JL News
Download Application