Last 24 Hour Punjab Punjabi

ਪਿੰਡ ਲਿਬੜਾ ਦੀਆਂ ਗਲੀਆਂ ‘ਚ ਗੰਦੇ ਪਾਣੀ ਦੇ ਛੱਪੜ, ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ-

ਜੇਐਲ ਨਿਊਜ਼ / JL NEWS

ਲਿਬੜਾ/ਖੰਨਾ (ਪੰਜਾਬ) / 02-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਪਿੰਡ ਲਿਬੜਾ ‘ਚ ਸੀਵਰੇਜ ਅਤੇ ਜਲ ਨਿਕਾਸੀ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਪਿੰਡ ਦੀਆਂ ਕਈ ਗਲੀਆਂ ‘ਚ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ।

ਤਸਵੀਰਾਂ ‘ਚ ਸਾਫ਼ ਦੇਖਿਆ ਜਾ ਸਕਦਾ ਆ ਕਿ ਸੜਕ ਟੁੱਟੀ ਹੋਈ ਆ ਅਤੇ ਉੱਥੇ ਵੱਡੇ-ਵੱਡੇ ਛੱਪੜ ਬਣ ਗਏ ਹਨ। ਗੰਦੇ ਪਾਣੀ ਕਾਰਨ ਬਦਬੂ ਫੈਲ ਰਹੀ ਆ ਅਤੇ ਮੱਛਰਾਂ ਦੀ ਬਿਮਾਰੀਆਂ ਦਾ ਖ਼ਤਰਾ ਵੀ ਵਧ ਗਿਆ ਹੈ। ਬੱਚੇ ਅਤੇ ਬਜ਼ੁਰਗਾਂ ਨੂੰ ਸਕੂਲ ਅਤੇ ਕੰਮ ‘ਤੇ ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ *ਅਪੀਲ* ਕੀਤੀ ਗਈ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।

ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਲਿਬੜਾ ਦੀਆਂ ਗਲੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ।

Related posts

ਵਾਰਡ ਨੰ: 22 ਦੇ ਨਵ-ਨਿਯੁਕਤ ਕੌਂਸਲਰ ਅਮਨ ਕਟਾਰੀਆ ਨੇ ਚੁੱਕੀ ਅਹੁਦੇ ਦੀ ਸਹੁੰ

JL News

“एक शाम चिराग़ -ए -सुखन डॉ. एसके शर्मा के नाम” कार्यक्रम आयोजित- 

JL News

ਪਾਵਨ ਵਾਲਮੀਕਿ ਤੀਰਥ ਦੀ ਡਿਵੈਲਪਮੈਂਟ ਨੂੰ ਲੈ ਕੇ ਲਗਾਤਾਰ ਅੱਜ ਦਿੱਤਾ ਗਿਆ ਡੀ ਸੀ ਅੰਮ੍ਰਿਤਸਰ ਨੂੰ ਸੰਤ ਸਮਾਜ ਵੱਲੋਂ 15ਵਾਂ ਮੰਗ ਪੱਤਰ

JL News
Download Application