Last 24 Hour Punjab Punjabi

Amritsar-ਥਾਣਾ ਛੇਹਰਟਾ ਵੱਲੋ ਇੱਕ ਪਿਸਟਲ 32 ਬੋਰ, 02 ਰੋਦ ਜਿੰਦਾ 32 ਬੋਰ ਸਮੇਤ 1 ਕਾਬੂ।

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 13-05-2026

(ਰਿਪੋਰਟ – ਮਨਜੀਤ ਸਿੰਘ)

ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ(ਕਮਿਸ਼ਨਰ ਪੁਲਿਸ ਅੰਮ੍ਰਿਤਸਰ) ਦੀਆਂ ਹਦਾਇਤਾਂ ਏ.ਡੀ.ਸੀ.ਪੀ. ਸਿਟੀ-2, ਅਤੇ ਕਮਲਦੀਪ ਸਿੰਘ ਪੀ.ਪੀ.ਐਸ., ਏ.ਸੀ.ਪੀ. ਪੱਛਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ ਇੰਸਪੈਕਟਰ ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਛੇਹਰਟਾ ਦੀ ਪੁਲਿਸ ਪਾਰਟੀ ASI ਜਗਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਵੱਲੋ ਗਸ਼ਤ ਦੌਰਾਨ ਇਤਲਾਹ ਤੇ ਮੀਰੀ ਪੀਰੀ ਮੋੜ ਤਿੰਨ ਨੌਜਵਾਨ ਬਿਨਾ ਨੰਬਰੀ ਕਾਰ ਮਾਰਕਾ 110 ਗ੍ਰੈਂਡ ਰੰਗ ਸਿਲਵਰ ਵਿੱਚ ਦੋਰਾਨੇ ਤਫਤੀਸ਼ 1. ਰਸ਼ਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਸੁੱਗਾ ਜਿਲਾ ਤਰਨਤਾਰਨ ਅਤੇ 2. ਜਸਕਰਨ ਸਿੰਘ ਉਰਫ ਜੱਸ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸੁਰਸਿੰਘ ਜਿਲਾ ਤਰਨਤਾਰਨ ਅਤੇ 3. ਕਿਸ਼ਨਜੀਤ ਸਿੰਘ ਉਰਫ ਕਿਸ਼ਨ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 3460/15 ਗਲੀ ਨੰਬਰ 6 ਮਕਬੂਲਪੁਰਾ ਜਿਲਾ ਅਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਅਤੇ ਇਨਾ ਪਾਸੋ ਇੱਕ ਕੱਟਾ 315 ਬੋਰ ਅਤੇ ਇੱਕ ਰੌਦ ਜਿੰਦਾ 315 ਬੋਰ ਬ੍ਰਾਮਦ ਕੀਤੇ ਗਏ ਸਨ। *ਦੌਰਾਨ ਤਫਤੀਸ਼ ਮਿਤੀ 05.05.2026 ਨੂੰ ਦੋਰਾਨੇ ਤਫਤੀਸ਼ ASI ਜਗਦੀਪ ਸਿੰਘ ਵੱਲੋ ਫਰਾਰ ਦੋਸ਼ੀ ਦਵਿੰਦਰ ਸਿੰਘ ਉਰਫ ਕੱਪਲ ਪੁੱਤਰ ਕਲਦੀਪ ਸਿੰਘ ਵਾਸੀ ਸਾਹਮਣੇ ਸ਼ਮਸ਼ਾਨ ਘਾਟ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ ਨੂੰ ਕੀਤਾ ਗਿਆ ਅਤੇ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਜੋ ਦੋਰਾਨੇ ਪੁਲਿਸ ਰਿਮਾਡ ਇਸ ਪਾਸੋ ਇੱਕ ਪਿਸਟਲ 32 ਬੋਰ ਦੇਸੀ ਸਮੇਤ 02 ਰੋਦ ਜਿੰਦਾ 32 ਬੋਰ ਬ੍ਰਾਮਦ ਕੀ* ਤੇ ਗਏ* ਤੇ ਅਗਲੀ ਤਫਤੀਸ਼ ਡੁੰਘਾਈ ਨਾਲ ਕੀਤੀ ਜਾ ਰਹੀ ਹੈ।

Related posts

रात्रि में गिरा विद्युत हाईटेंश पोल हादसा होने से बचा।

JL News

गरबा के अंतिम दिन में लड़की और और उसकी सहेली ने खोया मोबाइल-

JL News

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਦਿੱਲੀ ‘ਚ ਵਧੀ ਸਖ਼ਤੀ, ਬਾਜ਼ਾਰ-ਰੈਸਟੋਰੈਂਟ ‘ਚ ਬਿਨਾਂ ਮਾਸਕ ਐਂਟਰੀ ‘ਤੇ ਪਾਬੰਦੀ

JL News
Download Application