ਜੇਐਲ ਨਿਊਜ਼ / JL NEWS
ਖੰਨਾ(ਪੰਜਾਬ) / 09-10-2026
(ਰਿਪੋਰਟ – ਜੇ.ਪੀ. ਸਿੰਘ, ਸੁਖਦੇਵ ਸਿੰਘ)
ਖੰਨਾ ਸ਼ਹਿਰ ਵਿੱਚ ਨਵੀਆਂ ਲਗਾਈਆਂ ਗਈਆਂ ਟ੍ਰੈਫਿਕ ਲਾਈਟਾਂ ਦੀ ਟਾਈਮਿੰਗ ਕਾਰਨ ਸ਼ਹਿਰ ਵਾਸੀਆਂ ਨੂੰ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਸ਼ਾਸਨ ਨੂੰ ਟ੍ਰੈਫਿਕ ਲਾਈਟਾਂ ਦੀ ਟਾਈਮਿੰਗ ਨੂੰ ਠੀਕ ਕਰਨ ਦੀ ਜ਼ਰੂਰਤ ਹੈ,ਕਿਉਂਕਿ 90+ ਸੈਕਿੰਡ ਦੀ ਟਾਈਮਿੰਗ ਕਾਰਨ ਲੰਬਾ ਜਾਮ ਲੱਗ ਰਿਹਾ ਹੈ।
ਕਈ ਵਾਰ ਵਾਹਨ ਚਾਲਕ ਰੈੱਡ ਲਾਈਟ ‘ਤੇ ਨਹੀਂ ਰੁਕਦੇ, ਜਿਸ ਕਾਰਨ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਖਤੀ ਨਾਲ ਕਰਵਾਈ ਜਾਵੇ।
ਹਾਈਵੇਅ ਪੁਲ ਕਾਰਨ ਖੰਨਾ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ, ਇਸ ਲਈ ਜਾਮ ਦੀ ਸਥਿਤੀ ਵਿੱਚ ਐਮਰਜੈਂਸੀ ਸੇਵਾਵਾਂ ਲਈ ਰਸਤਾ ਦੇਣਾ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਚਾਹੀਦਾ ਹੈ ਕਿ ਮੁੱਖ ਚੌਕਾਂ ਵਿੱਚ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਬਣਾਇਆ ਜਾਵੇ ਅਤੇ ਟ੍ਰੈਫਿਕ ਪੁਲਿਸ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਜਾਮ ਤੋਂ ਰਾਹਤ ਮਿਲ ਸਕੇ।
