Last 24 Hour Punjab Punjabi

‘ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਛੋਟੇਪੁਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ’ : ਫੌਜੀ ਚੈਨ ਸਿੰਘ ਸਪਰਾਏ ਕੋਠੀ

ਜੇਐਲ ਨਿਊਜ਼ / JL NEWS 

ਗੁਰਦਾਸਪੁਰ (ਪੰਜਾਬ) / 06-10-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਫੌਜੀ ਚੈਨ ਸਿੰਘ ਸਪਰਾਏ ਕੋਠੀ ਨੇ ਕਿਹਾ ਕਿ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਕਿਹਾ ਕਿ ਹਲਕਾਬੰਦੀ ਤੋਂ ਪਹਿਲਾਂ ਵੀ ਜਥੇਦਾਰ ਛੋਟੇਪੁਰ ਆਜ਼ਾਦ ਉਮੀਦਵਾਰ ਵਜੋਂ ਇਸ ਹਲਕੇ ਤੋਂ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦਾ ਬਹੁਪੱਖੀ ਵਿਕਾਸ ਕਰਵਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਨਰਿੰਦਰ ਸਿੰਘ ਖਹਿਰਾ, ਪਿਆਰਾ ਸਿੰਘ ਸੀਸੀਡੀਓ, ਸਤਨਾਮ ਸਿੰਘ ਖਹਿਰਾ, ਹਰਮੀਤ ਸਿੰਘ ਜਿੰਮੀ, ਮਹਿੰਦਰ ਸਿੰਘ ਭਿਖਾਰੀਵਾਲ, ਦਰਸ਼ਨ ਸਿੰਘ ਭਿਖਾਰੀਵਾਲ, ਬੀਬੀ ਜਸਵੀਰ ਕੌਰ ਅਤੇ ਹੋਰ ਆਗੂ ਹਾਜ਼ਰ ਸਨ।

Related posts

बी.चंद्रशेखर अब एडवोकेट समान शेखर के रूप में दिलायेंगे लोगो को न्याय

JL News

ਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ – ਮਾਹਿਰ

JL News

ਪਿੰਡ ਇਕੋਲਾਹਾ ਪ੍ਰਾਇਮਰੀ ਸਕੂਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

JL News
Download Application