Last 24 Hour Punjab Punjabi

ਈਸੜੂ ਵਿਖੇ ਸ਼ਹੀਦ ਸ. ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਕਾਂਗਰਸ ਦੀ ਵਿਸ਼ਾਲ ਰਾਜਨੀਤਕ ਰੈਲੀ, “2027 ‘ਚ ਕਾਂਗਰਸ ਆਈ” ਦਾ ਗੂੰਜਿਆ ਨਾਅਰਾ-

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 15-08-2026

(ਰਿਪੋਰਟ: ਜੇ.ਪੀ. ਸਿੰਘ, ਸੁਖਦੇਵ ਸਿੰਘ)

ਅੱਜ ਈਸੜੂ ਵਿਖੇ ਸ਼ਹੀਦ ਸ. ਕਰਨੈਲ ਸਿੰਘ ਈਸੜੂ ਜੀ ਦੀ ਬਰਸੀ ਮੌਕੇ ਆਯੋਜਿਤ ਕਾਂਗਰਸ ਦੀ ਰਾਜਨੀਤਕ ਰੈਲੀ ਵਿੱਚ ਇਤਿਹਾਸਕ ਵਿਸ਼ਾਲ ਇਕੱਠ ਹੋਇਆ। ਇਸ ਇਕੱਠ ਨੇ ਇੱਕ ਸੁਰ ਵਿੱਚ ਸਪੱਸ਼ਟ ਸੁਨੇਹਾ ਦਿੱਤਾ ਕਿ “2027, ਕਾਂਗਰਸ ਆਈ।”

ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਦਾ ਜਨ ਸੈਲਾਬ ਦੱਸ ਰਿਹਾ ਹੈ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਲੋਕਾਂ ਦੀਆਂ ਉਮੀਦਾਂ ਮੁੜ ਕਾਂਗਰਸ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਹੱਕਾਂ, ਤਰੱਕੀ ਅਤੇ ਬਿਹਤਰ ਭਵਿੱਖ ਲਈ ਇਸ ਬਦਲਾਅ ਦੀ ਆਵਾਜ਼ ਬਣੇਗੀ।

ਰੈਲੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸਮੂਹ ਸੀਨੀਅਰ ਆਗੂਆਂ ਅਤੇ ਮਿਹਨਤੀ ਵਰਕਰ ਸਾਥੀਆਂ ਨੇ ਸ਼ਿਰਕਤ ਕੀਤੀ।

ਸ. ਗੁਰਕੀਰਤ ਸਿੰਘ ਨੇ ਸਾਰੇ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਸਭ ਤੋਂ ਵੱਡਾ ਧੰਨਵਾਦ ਉਸ ਜਨਤਾ-ਜਨਾਰਦਨ ਦਾ ਹੈ ਜੋ ਵੱਡੀ ਗਿਣਤੀ ਵਿੱਚ ਹੁੰਮ-ਹੁਮਾ ਕੇ ਪਹੁੰਚੀ ਅਤੇ ਕਾਂਗਰਸ ਦੇ ਹੱਕ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ।

ਉਨ੍ਹਾਂ ਅਖੀਰ ‘ਚ ਕਿਹਾ ਕਿ “ਈਸੜੂ ਦਾ ਸੁਨੇਹਾ ਸਾਫ਼ ਹੈ – ਪੰਜਾਬ ਬਦਲਾਅ ਲਈ ਤਿਆਰ ਹੈ।”

Related posts

पुलिस अधीक्षक भदोही द्वारा रात्रि में कांवड़ यात्रा मार्ग का किया गया औचक निरीक्षण।

JL News

जोबट पुलिस ने आचार संहिता के दौरान अवैध शराब के विरूद्ध की कार्यवाही

JL News

बैंक ड्यूटी पर कार्यरत पुलिस कर्मियों को सुरक्षा व्यवस्था के सम्बन्ध में दिए गए आवश्यक दिशा-निर्देश।

JL News
Download Application