Last 24 Hour Punjab Punjabi

ਬਲਾਕ ਕਾਂਗਰਸ ਐਸ ਸੀ ਡਿਪਾਰਟਮੈਂਟ ਸਮਰਾਲਾ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪਿੰਡ ਬਗਲੀ ਕਲਾਂ ਵਿਖੇ ਹੋਈ

ਜੇਐਲ ਨਿਊਜ਼ / JL NEWS 

ਸਮਰਾਲਾ(ਪੰਜਾਬ) /  05-08-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਕਾਂਗਰਸ ਪਾਰਟੀ ਅਤੇ ਐਸ ਸੀ ਡਿਪਾਰਟਮੈਂਟ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਗੁਰਜੀਤ ਸਿੰਘ ਭੌਰਲਾ ਚੇਅਰਮੈਨ ਐਸ ਸੀ ਡਿਪਾਰਟਮੈਂਟ ਬਲਾਕ ਕਾਂਗਰਸ ਕਮੇਟੀ ਸਮਰਾਲਾ ਦੀ ਪ੍ਰਧਾਨਗੀ ਹੇਠ ਨਾਮਧਾਰੀ ਹੋਟਲ ਬਗਲੀ ਕਲਾਂ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ। ਇਸ ਮੌਕੇ 15 ਅਗਸਤ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਤੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਤੇ ਐਸ ਸੀ ਡਿਪਾਰਟਮੈਂਟ ਨੂੰ ਬਲਾਕ ਵਿੱਚ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਅਹੁਦੇਦਾਰਾਂ ਤੋਂ ਸੁਝਾਅ ਲਏ ਗਏ ।ਜਿਲਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਮੀਟਿੰਗ ਵਿੱਚ ਪਹੁੰਚੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਹਰ ਇੱਕ ਉਸ ਵਿਅਕਤੀ ਨੂੰ ਐਸ ਸੀ ਡਿਪਾਰਟਮੈਂਟ ਜਿਲਾ ਕਾਂਗਰਸ ਕਮੇਟੀ ਅਤੇ ਬਲਾਕ ਐਸ ਸੀ ਡਿਪਾਰਟਮੈਂਟ ਕਾਂਗਰਸ ਕਮੇਟੀ ਵਿੱਚ ਵੱਡੇ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ ਤੇ ਉਹਦਾ ਮਾਣ ਸਨਮਾਨ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਚ ਵੱਡੇ ਕਾਫਿਆਂ ਦੇ ਰੂਪ ਵਿੱਚ ਹੁਮ ਹੁਮਾ ਕੇ ਖੰਨਾ ਦੇ ਪਿੰਡ ਇਸੜੂ ਵਿਖੇ ਪਹੁੰਚਣਗੇ ।ਬਲਾਕ ਚੇਅਰਮੈਨ ਗੁਰਜੀਤ ਸਿੰਘ ਭੌਰਲਾ ਨੇ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਹੀ ਆਪਣੇ ਪਿੰਡਾਂ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੁਣ ਤੋਂ ਹੀ ਜੁੱਟ ਜਾਣਾ ਚਾਹੀਦਾ ਹੈ ਤਾਂ ਕੀ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਕੇ ਆਪਣੀ ਸਰਕਾਰ ਬਣਾ ਸਕੇ।ਇਸ ਮੌਕੇ ਸਾਬਕਾ ਸਰਪੰਚ ਜਗਰੂਪ ਸਿੰਘ ਪੁਰਬਾ, ਦਵਿੰਦਰ ਸਿੰਘ ਘਰਖਣਾ, ਸਾਬਕਾ ਸਰਪੰਚ ਭੀਮ ਸਿੰਘ ਗਗੜਾ, ਸਾਬਕਾ ਸਰਪੰਚ ਸੁਖਦੇਵ ਸਿੰਘ ਜਲਨਪੁਰ,ਫੌਜਾ ਸਿੰਘ ਲੋਪੋਂ, ਅਵਤਾਰ ਸਿੰਘ ਰੁਪਾਲੋ,ਜਰਨਲ ਸੈਕਟਰੀ ਗੁਰਪਾਲ ਸਿੰਘ ,ਸੈਕਟਰੀ ਸੱਤਪਾਲ ਸਿੰਘ,ਉਪ ਚੇਅਰਮੈਨ ਰਾਮਪਾਲ ਸਿੰਘ ਕਾਲਾ,ਗੁਰਵਿੰਦਰ ਪ੍ਰੀਤ ਸਿੰਘ ਕੋਟਲਾ ਭੜੀ, ਸਕੱਤਰ ਨਾਹਰ ਸਿੰਘ, ਜਗਦੀਸ ਸਿੰਘ ਮੰਜਾਲੀ ਕਲਾ, ਸਰਪੰਚ ਹਰਮੇਸ਼ ਸਿੰਘ ਸਲੌਦੀ, ਕੇਵਲ ਸਿੰਘ ਲੋਪੋ,ਪਰਮਜੀਤ ਸਿੰਘ, ਬੇਅੰਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।

Related posts

“ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਮਿਹਨਤ ਕਰਾਂਗੇ”-ਮਨਜਿੰਦਰ ਸਿੰਘ ਮਿੰਨਟਾ ਸ਼ੈਲੋਵਾਲ

JL News

ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਕੋਰ ਕਮੇਟੀ ਦਾ ਗਠਨ, 68 ਮੈਂਬਰ ਚੁਣੇ

JL News

ਪੰਜਾਬ ਦੇ ਦੋ ਜ਼ਿਲ੍ਹਿਆਂ ਦੀ ਡਰੱਗ ਇੰਸਪੈਕਟਰ ਰਿਸ਼ਵਤ ਦੇ ਦੋਸ਼ ‘ਚ ਗ੍ਰਿਫ਼ਤਾਰ,ਪੜੋ ਪੂਰਾ ਮਾਮਲਾ।

JL News
Download Application