ਜੇਐਲ ਨਿਊਜ਼ / JL NEWS
ਖੰਨਾ(ਪੰਜਾਬ) / 04-08-2026
(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)
ਸਰਦਾਰ ਗੁਰਪ੍ਰੀਤ ਸਿੰਘ ਜੀ.ਪੀ. ਪ੍ਰਧਾਨ ਪੰਜਾਬ ਐਸ.ਸੀ. ਵਿੰਗ ਦਾ ਜਨਮ ਦਿਨ ਗੋਲਡਨ ਗ੍ਰੇਨ ਕਲੱਬ, ਖੰਨਾ ਵਿਖੇ ਬੜੀ ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਸੰਨੀ ਸ਼ਰਮਾ, ਚੇਅਰਮੈਨ ਬ੍ਰਾਹਮਣ ਵੈਲਫੇਅਰ ਬੋਰਡ ਅਤੇ ਮੈਡਮ ਨਿਧੀ ਗਰਗ ਵੱਲੋਂ ਕੀਤਾ ਗਿਆ।
ਸਮਾਗਮ ਵਿੱਚ ਪੰਜਾਬ ਦੇ ਕੈਬਿਨਟ ਮੰਤਰੀ ਸਰਦਾਰ ਤਰੁਨਪ੍ਰੀਤ ਸਿੰਘ ਸੌਂਦ ਦੇ ਪਿਤਾ ਸਰਦਾਰ ਭੁਪਿੰਦਰ ਸਿੰਘ ਸੌਂਦ ਅਤੇ ਉਨ੍ਹਾਂ ਦੇ ਭਰਾ ਸਰਦਾਰ ਰਮਨਜੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਸਰਦਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਜਨਮ ਦਿਨ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨਾਲ ਸੰਬੰਧਿਤ ਪਤਵੰਤੇ ਸੱਜਣਾਂ ਨੇ ਵੀ ਹਾਜ਼ਰੀ ਭਰ ਕੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੌਰਾਨ ਆਪਸੀ ਭਾਈਚਾਰੇ, ਸਾਂਝ ਅਤੇ ਸਮਾਜਿਕ ਏਕਤਾ ਦਾ ਸੁੰਦਰ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਰਮਨੀਕ ਕੌਰ ਗਰੇਵਾਲ ਸਤਿਕਾਰਯੋਗ ਰਾਨੀ ਭੈਣਜੀ ਸਰਵਸ਼੍ਰੀ ਵਿਨੋਦ ਵਸ਼ਿਸ਼ਟ ਉੱਘੇ ਉਦਯੋਗਪਤੀ, ਜਤਿੰਦਰ ਪਾਠਕ ਪ੍ਰਧਾਨ, ਚਰਨਜੀਤ ਸਿੰਘ ਉੱਭੀ ਈ ਓ, ਲਾਡੀ ਮਾਨ ਐਮ ਸੀ, ਕਰਮਜੀਤ ਸਿੰਘ ਸਿਫਤੀ ਵਾਈਸ ਪ੍ਰਧਾਨ, ਵਿੱਕੀ ਭਾਟੀਆ ਐਮ ਸੀ, ਯੂਥ ਵਿੰਗ ਪ੍ਰਧਾਨ ਅਮਰਿੰਦਰ ਸਿੰਘ ਰੰਧਾਵਾ, ਇਕਵੀਰ ਸਿੰਘ, ਰਮਨ ਸ਼ਰਮਾ ਚੇਅਰਮੈਂਨ ਸਪੋਰਟਸ, ਕੁਲਵੰਤ ਮਹਿਮੀ ਆਪ ਆਗੂ, ਹਰਬੀਰ ਸਿੰਘ ਸੋਨੂੰ, ਸ਼ਮਸ਼ੇਰ ਸ਼ਰਮਾ, ਨਰੇਸ਼ ਪੁਰੀ, ਚੰਡੀਗੜ੍ਹ ਤੋਂ ਰਾਣੀ ਗਰੇਵਾਲ ਜੀ ਰਾਮ ਕੁਮਾਰ ਸੋਸ਼ਲ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਖੰਨਾ, ਸੁਨੀਲ ਕੁਮਾਰ ਪੱਤਰਕਾਰ, ਰਵੀ ਸ਼ਰਮਾ ਗੋਲੀ, ਰਾਜ ਕੁਮਾਰ ਮਨਰੋ ਪੱਤਰਕਾਰ, ਤਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ, ਗੋਲਡੀ ਵਧਵਾ, ਅਭਿਸ਼ੇਕ ਗਰਗ, ਜਤਿੰਦਰ ਕੁਮਾਰ ਜੁਗਨੂੰ, ਵਿੱਕੀ ਦੈਨਿਕ ਭਾਸਕਰ,ਜੇ ਪੀ ਸਿੰਘ, ਸੁਖਦੇਵ ਸਿੰਘ ਜੇ ਐਲ ਨਿਊਜ਼ ਅਤੇ ਹੋਰ ਭੀ ਭਾਰੀ ਗਿਣਤੀ ਵਿੱਚ ਮੀਡੀਆ ਆਦਿ ਹਾਜ਼ਰ ਸਨ।
