Last 24 Hour Punjab Punjabi

ਸੰਤ ਬਾਬਾ ਨਿਰਗੁਣ ਦਾਸ ਜੀ ਦੀ 57ਵੀਂ ਸਾਲਾਨਾ ਬਰਸੀ ਮੌਕੇ ਆਈਸ ਕਰੀਮ ਦਾ ਲੰਗਰ ਲਗਾਇਆ ਗਿਆ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) / 06-07-2026

(ਰਿਪੋਰਟ -ਜੇ ਪੀ ਸਿੰਘ, ਸੁਖਦੇਵ ਸਿੰਘ)

 

ਸੰਤ ਬਾਬਾ ਨਿਰਗੁਣ ਦਾਸ ਜੀ ਦੀ 57ਵੀਂ ਸਾਲਾਨਾ ਬਰਸੀ ਜੋ ਕਿ 1 ਜੁਲਾਈ ਤੋਂ 6 ਜੁਲਾਈ 2026 ਤੱਕ ਗੁਰਦੁਆਰਾ ਸਾਹਿਬ ਸੰਤ ਬਾਬਾ ਨਿਰਗੁਣ ਦਾਸ ਜੀ, ਖੰਨਾ-ਖੁਰਦ ਵਿਖੇ ਮਨਾਈ ਜਾ ਰਹੀ ਹੈ।

ਇਸ ਪਵਿੱਤਰ ਮੌਕੇ ‘ਤੇ ਸੰਗਤਾਂ ਦੀ ਸੇਵਾ ਲਈ ਆਈਸ ਕਰੀਮ ਦਾ ਲੰਗਰ ਲਗਾਇਆ ਗਿਆ। ਗਰਮੀ ਦੇ ਮੱਦੇਨਜ਼ਰ ਲਗਾਏ ਗਏ ਇਸ ਲੰਗਰ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਪ੍ਰਸ਼ਾਦ ਛਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਬੱਚਿਆਂ, ਬਜ਼ੁਰਗਾਂ ਅਤੇ ਸਮੂਹ ਸੰਗਤਾਂ ਨੇ ਲੰਗਰ ਛਕ ਕੇ ਖੁਸ਼ੀ ਜ਼ਾਹਰ ਕੀਤੀ। ਸੇਵਾਦਾਰਾਂ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਲੰਗਰ ਵਰਤਾਇਆ ਗਿਆ।

ਸੰਗਤਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸੇਵਾ ਕਾਰਜਾਂ ਨਾਲ ਬਰਸੀ ਦਾ ਮਹੱਤਵ ਹੋਰ ਵੱਧ ਜਾਂਦਾ ਹੈ।

Related posts

ਮੀਰੀ-ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅਹਿਮ ਮੀਟਿੰਗ-

JL News

जनपद में 6 जुलाई को होगी बीएड सयुक्त प्रवेश परीक्षा:- जिलाधिकारी

JL News

2004 लीटर अंग्रेजी शराब कीमती 8 लाख 70 हजार रूपये की जप्त

JL News
Download Application