Last 24 Hour Punjab Punjabi

ਸਰਕਾਰੀ ਅਧਿਆਪਕ ਨੇ ਨਹਿਰ ਦੇ ਪੁਲ ਕੋਲ ਗੱਡੀ ਖੜੀ ਕਰਕੇ ਮਾਰੀ ਛਾਲ-

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 07-07-2026

(ਰਿਪੋਰਟ – ਬੀਰ ਜਤਿੰਦਰ ਸਿੰਘ ਭਿਖਾਰੀਵਾਲ) 

ਕਾਹਨੂਵਾਨ ਬਲਾਕ 1 ਦੇ ਅਧੀਨ ਆਉਂਦੇ ‌ਸਰਕਾਰੀ ਸਕੂਲ ਪਿੰਡ ਝੰਡਾ ਲੁਬਾਣਾ ਵਿੱਚ ਪੜ੍ਹਾਉਂਦੇ ਅਧਿਆਪਕ ਦੇ ਵੱਲੋਂ ਭੱਟੀਆਂ ਪੁਲ ਦੇ ਨੇੜੇ ਆਪਣੀ ਕਾਰ ਖੜੀ ਕਰਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ। ਇਹ ਖਬਰ ਮਿਲਦੇ ਹੀ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਘਟਨਾ ਵਾਲੀ ਸਥਾਨ ਤੇ ਜਮਾ ਹੋ ਗਏ।ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਵਿਖੇ ਪੜਾਉਂਦਾ ਸੀ। ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਅਧਿਆਪਕ ਨੇ ਆਪਣੇ ਇੱਕ ਹੋਰ ਸਾਥੀ ਅਧਿਆਪਕ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਤੁਹਾਡੇ ਪਿੰਡ ਦੀ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਾ ਹੈ। ਉਸ ਦੇ ਮਨ ਤੇ ਐਸ ਆਈ ਆਰ ਦੇ ਕੰਮ ਦਾ ਬਹੁਤ ਬੋਝ ਹੈ ਜੋ ਸਕੂਲੋਂ ਚੱਲਿਆ ਨਹੀਂ ਜਾ ਰਿਹਾ ਤੇ ਉਹ ਆਪਣਾ ਫੋਨ ਤੇ ਹੋਰ ਸਮਾਨ ਗੱਡੀ ਵਿੱਚ ਹੀ ਛੱਡ ਕੇ ਜਾ ਰਿਹਾ ਹੈ। ਅਧਿਆਪਕ ਦੀ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਨਹਿਰ ਵਿੱਚ ਖ਼ੋਜ ਕੀਤੀ ਜਾ ਰਹੀ ਹੈ।

Related posts

ਹਲਕਾ ਅਮਲੋਹ ‘ਚ ‘ਆਪ’ ਦਾ ਕਾਫ਼ਲਾ ਲਗਾਤਾਰ ਹੋ ਰਿਹਾ ਮਜ਼ਬੂਤ, ਹਿਮਤਗੜ੍ਹ ਛੰਨਾ ਤੋਂ ਦਰਜਨ ਭਰ ਪਰਿਵਾਰ ‘ਆਪ’ ‘ਚ ਸ਼ਾਮਿਲ

JL News

लाल सिंह बर्मन के द्वारा ग्रामीणों के साथ एसडीएम कार्यालय पहुंचकर एसडीएम के नाम सौंपा ज्ञापन

JL News

ਬਲਾਕ ਕਾਂਗਰਸ ਐਸ ਸੀ ਡਿਪਾਰਟਮੈਂਟ ਸਮਰਾਲਾ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪਿੰਡ ਬਗਲੀ ਕਲਾਂ ਵਿਖੇ ਹੋਈ

JL News
Download Application