Last 24 Hour Punjab Punjabi

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਖੰਨਾ ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 01-07-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜਾ ਵਿਸ਼ਾਲ ਨਗਰ ਕੀਰਤਨ ਅੱਜ ਖੰਨਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ *ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਮਾਡਲ ਟਾਊਨ ਖੰਨਾ* ਤੋਂ ਆਰੰਭ ਹੋ ਕੇ *ਗੁਰਦੁਆਰਾ ਮੰਜੀ ਸਾਹਿਬ ਕੋਟਾਂ* ਵਿਖੇ ਸੰਪੂਰਨ ਹੋਇਆ।

ਇਸ ਮੌਕੇ ਸੰਗਤਾਂ ਨੇ ਹਾਜ਼ਰੀ ਭਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਲਾਕੇ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ *ਜੱਥੇਦਾਰ ਸ. ਦਵਿੰਦਰ ਸਿੰਘ ਖੱਟੜਾ* ਦੇ ਬੇਟੇ *ਨਵਤੇਜ ਸਿੰਘ ਖੱਟੜਾ*, *ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ*ਹਰਪਾਲ ਸਿੰਘ ਜੱਲਾ*, ਮੈਨੇਜਰ *ਇਕਬਾਲ ਸਿੰਘ ਝਬਾਲ*, *ਭਾਈ ਪਰਮਜੀਤ ਸਿੰਘ*, *ਜਤਿੰਦਰ ਸਿੰਘ ਇਕੋਲਾਹਾ* ਅਤੇ *ਰਣਜੀਤ ਸਿੰਘ* ਸਮੇਤ ਹੋਰ ਸਤਿਕਾਰਯੋਗ ਸਖਸ਼ੀਅਤਾਂ ਨੇ ਸੇਵਾਦਾਰਾਂ ਤੇ ਹਾਜ਼ਰ ਸੰਗਤਾਂ ਦਾ ਸਨਮਾਨ ਕੀਤਾ।

ਪੰਥ ਪ੍ਰਸਿੱਧ ਰਾਗੀ, ਢਾਡੀ ਸਿੰਘ ਪ੍ਰਚਾਰਕ ਅਤੇ ਸਿੱਖ ਵਿਦਵਾਨਾਂ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ।

Related posts

भोपाल के मुख्यमंत्री के मॉर्निंग एक्शन और निर्देशन के बाद राजधानी भोपाल के थाना अवधपुरी में कार्रवाई जारी-

JL News

ਮਾਛੀਵਾੜਾ ਸਾਹਿਬ ਦੇ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਵੱਡੀ ਗਿਣਤੀ ‘ਚ ਕਾਂਗਰਸ ‘ਚ ਕੀਤੀ ਸ਼ਮੂਲੀਅਤ-

JL News

“प्रशिक्षण तन्मयता से प्राप्त करें ताकि कार्यों का निष्पादन उत्कृष्टता से हो”-डीजीपी मकवाणा

JL News
Download Application