Last 24 Hour Punjab Punjabi

12 ਘੰਟਿਆਂ ਤੋਂ ਵੱਧ ਸਮੇਂ ਤੋਂ ਬਿਜਲੀ ਗੁੱਲ, ਪਿੰਡ ਵਾਸੀ ਪਰੇਸ਼ਾਨ

ਜੇਐਲ ਨਿਊਜ਼ / JL NEWS 

ਇਕੋਲਾਹਾ/ਖੰਨਾ (ਪੰਜਾਬ) / 28-06-2026

(ਰਿਪੋਰਟ-ਜੇ ਪੀ ਸਿੰਘ,ਸੁਖਦੇਵ ਸਿੰਘ)

 

ਤਹਿਸੀਲ ਖੰਨਾ ਦੇ ਪਿੰਡ ਇਕੋਲਾਹਾ ਵਿਖੇ ਬੀਤੀ ਰਾਤ 12 ਵਜੇ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਪਈ ਹੈ। ਟਰਾਂਸਫਾਰਮਰ ‘ਚ ਤਕਨੀਕੀ ਖਰਾਬੀ ਆਉਣ ਕਾਰਨ ਪੂਰਾ ਪਿੰਡ ਹਨੇਰੇ ‘ਚ ਡੁੱਬਿਆ ਹੋਇਆ ਹੈ।

12 ਘੰਟੇ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਪਾਵਰਕਾਮ ਵੱਲੋਂ ਕੋਈ ਹੱਲ ਨਹੀਂ ਕੱਢਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ 1912 ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਟੀਮ ਮੌਕੇ ‘ਤੇ ਨਹੀਂ ਪਹੁੰਚੀ।

ਇਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ। ਪਾਣੀ ਦੀ ਟੈਂਕੀ ਖਾਲੀ ਪਈ ਹੈ। ਗਰਮੀ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ। ਮਰੀਜ਼ਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿੰਡ ਵਾਸੀਆਂ ਨੇ ਦੱਸਿਆ” ਸਮੱਸਿਆ ਗੰਭੀਰ ਹੈ। ਪਾਵਰਕਾਮ ਦੇ ਅਫਸਰਾਂ ਦੀ ਲਾਪਰਵਾਹੀ ਕਰਕੇ ਲੋਕ ਦੁਖੀ ਹਨ। ਜੇ 2 ਘੰਟੇ ‘ਚ ਬਿਜਲੀ ਬਹਾਲ ਨਾ ਹੋਈ ਤਾਂ ਮੀਡੀਆ ਰਾਹੀਂ ਮੁੱਦਾ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ।”

ਪਿੰਡ ਦੇ ਸਰਪੰਚ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਨਵਾਂ ਟਰਾਂਸਫਾਰਮਰ ਲਗਾ ਕੇ ਬਿਜਲੀ ਸਪਲਾਈ ਚਾਲੂ ਕੀਤੀ ਜਾਵੇ ਤੇ ਲਾਪਰਵਾਹ ਅਧਿਕਾਰੀਆਂ ਖਿਲਾਫ ਕਾਰਵਾਈ ਹੋਵੇ।

Related posts

ਕੈਪਟਨ ਅਮਰਿੰਦਰ ਸਿੰਘ ਬਣ ਸਕਦੇ ਹਨ ਅਗਲੇ ਉਪ ਰਾਸ਼ਟਰਪਤੀ, NDA ਵੱਲੋਂ ਉਮੀਦਵਾਰ ਐਲਾਨੇ ਜਾਣ ਦੀ ਤਿਆਰੀ-

JL News

“ਚੰਗੇ ਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਉਹਨਾਂ ਦੀ ਗੈਰ-ਹਾਜ਼ਰੀ ਦਾ ਅਹਿਸਾਸ ਕਰਾਉਂਦੀ ਹੈ” – ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ

JL News

‘ਮੇਰੇ ਪੰਜਾਬ ਨੂੰ ਇਸ ਅੱਗ ‘ਚੋਂ ਕੱਢ ਲਵੋ, ਅੱਜ ਮੇਰਾ ਉੱਜੜਿਆ, ਕੱਲ ਕਿਸੇ ਹੋਰ ਦਾ ਨਾ ਉੱਜੜੇ’: ਮੂਸੇਵਾਲੇ ਦੇ ਪਿਤਾ

JL News
Download Application