Last 24 Hour Punjab Punjabi

ਰਾਹੁਲ ਗਾਂਧੀ ਦਾ 56ਵਾ ਜਨਮ ਦਿਨ ਐਸ ਸੀ ਵਿਭਾਗ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਬੂਟੇ ਲਗਾ ਕੇ ਤੇ ਲੱਡੂ ਵੰਡ ਕੇ ਮਨਾਇਆ ਗਿਆ

 

 

*ਸ੍ਰੀ ਰਾਹੁਲ ਗਾਂਧੀ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਜੰਗਲਾਂ ਨੂੰ ਬਚਾਉਣ ਦੀ ਲੜਾਈ ਲੜਦੇ ਹਨ- ਬਲਵਿੰਦਰ ਸਿੰਘ ਬੰਬ*

ਜੇਐਲ ਨਿਊਜ਼ / JL NEWS 

ਬੀਜਾ/ਖੰਨਾ(ਪੰਜਾਬ) / 19-06-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

 

ਆਲ ਇੰਡੀਆ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਦੇ *ਰਾਸ਼ਟਰੀ ਚੇਅਰਮੈਨ ਸ੍ਰੀ ਰਜਿੰਦਰ ਪਾਲ ਗੌਤਮ ਜੀ , ਨੈਸ਼ਨਲ ਕੋਆਡੀਨੇਟਰ* ਤੇ ਇੰਚਾਰਜ ਪੰਜਾਬ ਸ੍ਰੀ ਸੰਧੀਰ ਚੌਧਰੀ ਜੀ , ਪ੍ਰਦੇਸ਼ ਕਾਂਗਰਸ ਐਸ ਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਖੀ ਪੱਖੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐਸ ਸੀ ਵਿਭਾਗ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ *ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੰਬ* ਤੇ ਗੁਰਜੀਤ ਸਿੰਘ ਭੌਰਲਾ ਚੇਅਰਮੈਨ ਬਲਾਕ ਕਾਂਗਰਸ ਐਸ ਸੀ ਡਿਪਾਰਟਮੈਂਟ ਸਮਰਾਲਾ ਅਤੇ ਜਿਲਾ ਉਪ ਚੇਅਰਮੈਨ ਭੀਮ ਸਿੰਘ ਚੋਪੜਾ ਕੋਟ ਪਨੈਚ ਦੀ ਅਗਵਾਈ ਹੇਠ ਅੱਜ ਕਸਵਾ ਬੀਜਾ ਅੱਡਾ ਵਿਖੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਤੇ ਭਾਰਤ ਦੇ ਲੋਕਾਂ ਦੀ ਆਵਾਜ਼ ਨਿਆ ਯੋਧਾ *ਸ੍ਰੀ ਰਾਹੁਲ ਗਾਂਧੀ ਦੇ 56 ਵੇਂ ਜਨਮ* ਦਿਨ ਵਾਤਾਵਰਨ ਨੂੰ ਸੁੱਧ ਰੱਖਣ ਲਈ ਪੌਦੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਹਨ ਤੇ ਓਹ ਅਕਸਰ ਹੀ ਕੁਦਰਤ ਅਤੇ ਜੰਗਲਾਂ ਦੇ ਉਜਾੜੇ ਖਿਲਾਫ ਬੁਲੰਦ ਆਵਾਜ਼ ਵਿੱਚ ਜੁਰਤ ਨਾਲ ਬੋਲਦੇ ਹਨ ਤੇ ਉਹਨਾਂ ਦੀ ਸੋਚ ਹੈ ਕਿ ਭਾਰਤ ਦੇ ਸਾਰੇ ਰਾਜਾਂ ਸਮੇਤ ਪੰਜਾਬ ਚ ਵੀ ਕੁਦਰਤੀ ਹਰਿਆਵਲ ਵਾਲੇ ਦਰੱਖਤ ਹੌਣੇ ਚਾਹੀਦੇ ਚਾਹੀਦੇ ਹਨ ਤਾਂ ਕੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਲਈ ਹਵਾਦਾਰ, ਫਲਦਾਰ ਬੂਟੇ ਲਗਾ ਕੇ ਚੰਗਾ ਵਾਤਾਵਰਨ ਸਿਰਜ ਸਕੀਏ ਤਾਂ ਕੀ ਸੁਧ ਹਵਾ ਦਾ ਆਨੰਦ ਮਾਣਿਆ ਜਾ ਸਕੇ । ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਜਿਵੇਂ ਜਿਵੇ ਪ੍ਰਦੂਸ਼ਣ ਵੱਧ ਰਿਹਾ ਹੈ ਓਸ ਦੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵੱਡੀ ਗਿਣਤੀ ‘ਚ ਬੂਟੇ ਲਗਾਏ ਜਾਣੇ ਚਾਹੀਦੇ ਹਨ ।ਇਸ ਮੌਕੇ ਸਾਰੇ ਹੀ ਅਹੁਦੇਦਾਰਾਂ ਨੇ *ਬੂਟੇ ਲਗਾ ਕੇ ਤੇ ਲੱਡੂ ਵੰਡ ਕੇ ਸ੍ਰੀ ਰਾਹੁਲ ਗਾਂਧੀ* ਨੂੰ ਜਨਮ ਦਿਨ ਦੀ ਵਧਾਈ ਦਿੱਤੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁੱਖ ਸਿੰਘ ਮਨੀ ਬੈਟਰੀ ਬੀਜਾ,ਸੀਨੀਅਰ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਭੌਰਲਾ, ਉਪ ਚੇਅਰਮੈਨ ਜਗਰੂਪ ਸਿੰਘ ਪੁਰਬਾ, ਜਸਵੰਤ ਸਿੰਘ ਬੀਜਾ,ਗੁਰਜਿੰਦਰ ਸਿੰਘ ਬੀਜਾ ਸਾਬਕਾ ਮੈਂਬਰ ਬਲਾਕ ਸੰਮਤੀ ਖੰਨਾ,ਹਰਜਿੰਦਰ ਸਿੰਘ ਸਾਬਕਾ ਸਰਪੰਚ ਭੌਰਲਾ, ਸੁਖਵਿੰਦਰ ਕੁਮਾਰ ਸੰਤਾਨਪੁਰ,ਅਮਰਜੀਤ ਸਿੰਘ ਬੀਜਾ,ਕਸਤੂਰੀ ਲਾਲ ਮੰਡਿਆਲਾ ਕਲਾਂ,ਮੁਲਖ ਰਾਜ ਬੀਜਾ, ਪਿਆਰੇ ਲਾਲ ਰੁਪਾਲੋ,ਕੇਸਰ ਬੰਬ,ਸਾਬਕਾ ਸਰਪੰਚ ਦਲਵੀਰ ਸਿੰਘ ਕੋਟ ਪਨੈਚ, ਨਵਨੀਤ ਸਿੰਘ ਮੰਡਿਆਲਾ ਖੁਰਦ ਆਦਿ ਹਾਜ਼ਰ ਸਨ ।

Related posts

पुलिस को मिली बड़ी सफलता , 48 घण्टे के अंदर चोरी किए गए लाखों के जेवरात नौकरानी से किये बरामद-

JL News

पुलिस चौकी हसवा में चौकी प्रभारी द्वारा किया गया ध्वजारोहण

JL News

“ਹਲਕਾ ਡੇਰਾ ਬਾਬਾ ਨਾਨਕ ਵਿੱਚ ਭਾਜਪਾ ਨੂੰ ਹੋਰ ਮਜਬੂਤ ਕਰਾਂਗੇ”- ਵਿਜੇ ਸੋਨੀ

JL News
Download Application