Last 24 Hour Punjab Punjabi

ਸਾਲਾਨਾ ਕਬੱਡੀ ਕੱਪ 17 ਮਈ ਨੂੰ ਪਿੰਡ ਭੋਤਨਾ ਦੀ ਖੇਡ ਗਰਾਂਉਡ ‘ਚ ਧੂਮਧਾਮ ਨਾਲ ਕਰਵਾਇਆ ਜਾਵੇਗਾ:-ਪਾਲੀ ਸੇਖੋਂ- ਸੰਤੋਖ ਸਿੰਘ

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 14-05-2026

(ਰਿਪੋਰਟ – ਮਨਜੀਤ ਸਿੰਘ)

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਐੱਨ. ਆਰ. ਆਈਜ਼ ਤੇ ਇਲਾਕਾ ਨਿਵਾਸੀਆਂ ਦੇ ਅਹਿਮ ਸਹਿਯੋਗ ਸਦਕਾ ਸਾਲਾਨਾ ਵਿਸ਼ਾਲ ਕਬੱਡੀ ਕੱਪ 17 ਮਈ ਨੂੰ ਪਿੰਡ ਭੋਤਨਾ ਦੀ ਖੇਡ ਗਰਾਂਉਡ ‘ਚ ਧੂਮਧਾਮ ਨਾਲ ਕਰਵਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਾਲੀ ਸੇਖੋਂ ਸਿੰਘਾਪੁਰ ਤੇ ਸੰਤੋਖ ਸਿੰਘ ਸਿੰਘਾਪੁਰ ਨੇ ਕਿਹਾ ਕਿ ਸਵ. ਮਾਤਾ ਬਲਜੀਤ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਇਸ ਕਬੱਡੀ ਕੱਪ ‘ਚ ਉੱਚ ਕੋਟੀ ਦੇ ਪ੍ਰਸਿੱਧ ਖਿਡਾਰੀਆਂ ਦੀਆਂ ਨਾਮੀਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਣਗੇ। ਜਿੰਨਾ ‘ਚੋਂ ਜੈਤੂ ਰਹਿਣ ਵਾਲੀ ਟੀਮ ਨੂੰ 31ਹਜ਼ਾਰ ਰੁਪਏ, ਤੇ ਉਪ ਜੇਤੂ ਰਹਿਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਅਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ ਜਾਵੇਗਾ।
ਪਾਲੀ ਸੇਖੋਂ ਸਿੰਘਾਪੁਰ ਤੇ ਸੰਤੋਂਖ ਸਿੰਘ ਸਿੰਘਾਪੁਰ ਨੇ ਕਿਹਾ ਕਿ ਕਬੱਡੀ ਕੱਪ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਖਾਸਕਰ ਮਾਤਾ ਬਲਜੀਤ ਕੌਰ ਯਾਦਗਾਰੀ ਕਮੇਟੀ ਵੱਲੋਂ ਖਿਡਾਰੀਆਂ ਦਾ ਵਿਸ਼ੇਸ਼ ਢੰਗ ਦੇ ਨਾਲ ਵੀ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਕਬੱਡੀ ਕੱਪ ਦੀਆਂ ਤਿਆਰੀਆਂ ਬੜੇ ਉਤਸ਼ਾਹ ਨਾਲ ਕੀਤੀਆ ਜਾ ਰਹੀਆ ਹਨ। ਕਬੱਡੀ ਕੱਪ ਵੇਖਣ ਵਾਲੇ ਸਮੂਹ ਦਰਸ਼ਕਾਂ ਵਾਸਤੇ ਕਬੱਡੀ ਕੱਪ ਕਰਵਾ ਰਹੀ ਸਮੂਹ ਟੀਮ ਵੱਲੋਂ ਸੁਖ ਸੁਵਿਧਾਵਾਂ ਵਾਸਤੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਜਿਸ ਵਿੱਚ ਕਬੱਡੀ ਕੱਪ ਮੈਚ ਦੇਖਣ ਆਏ ਸਮੂਹ ਦਰਸ਼ਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾਲ ਹੀ ਖਾਸ ਤੌਰ ਤੇ ਕਬੱਡੀ ਕੱਪ ਵਿੱਚ ਭਾਗ ਲੈ ਰਹੀਆਂ ਵੱਖ ਵੱਖ ਟੀਮਾਂ ਵਾਸਤੇ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ। ਪ੍ਰਬੰਧਕ ਪਾਲੀ ਸੇਖੋਂ ਸਿੰਗਾਪੁਰ ਅਤੇ ਸੰਤੋਖ ਸਿੰਘ ਸਿੰਘਾਪੁਰ ਵੱਲੋਂ ਕਿਹਾ ਗਿਆ ਕਿ 17 ਮਈ ਨੂੰ ਵੱਧ ਤੋਂ ਵੱਧ ਲੋਕ ਭਾਰੀ ਇਕੱਠ ਵਿੱਚ ਮੈਚ ਵੇਖਣ ਆਉਣ ।ਸਾਡੀ ਸਮੂਹ ਟੀਮ ਵੱਲੋਂ ਸਮੂਹ ਟੀਮਾਂ ਅਤੇ ਸਮੂਹ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਜੀ ਆਇਆ ਆਖਿਆ ਜਾਂਦਾ ਹੈ।

Related posts

बैंक ड्यूटी पर कार्यरत पुलिस कर्मियों को सुरक्षा व्यवस्था के सम्बन्ध में दिए गए आवश्यक दिशा-निर्देश।

JL News

ਪਿੰਡ ਭਿਖਾਰੀਵਾਲ ਵਿੱਚ ਡੀਪੂ ਹੋਲਡਰ ਕੋਲ ਲਾਭਕਾਰੀ ਆਪਣੀ ਕਣਕ ਦੀਆਂ ਪਰਚੀਆਂ ਕਟਵਾਉਣ ਪਹੁੰਚੇ।

JL News

मध्यप्रदेश पुलिस का बढ़ा गौरव और मान ऑल इंडिया पुलिस स्पोर्ट्स प्रतियोगिता 2025 में मध्‍यप्रदेश पुलिस के अधिकारियों ने जीते स्‍वर्ण, रजत एवं कांस्‍य पदक

JL News
Download Application