Punjab Punjabi

ਜਿਲ੍ਹਾ ਪੱਧਰ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਸ੍ਰ:ਜਗਦੀਪ ਸਿੰਘ ਕਾਕਾ ਬਰਾੜ ਐੱਮ ਼ਐੱਲ ਼ਏ ਹਲਕਾ ਸ੍ਰੀ ਮੁਕਤਸਰ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਕੀਤੀ ਸਿਰਕਤ-

ਜੇਐਲ ਨਿਊਜ਼ / JL NEWS
ਸ੍ਰੀ ਮੁਕਤਸਰ ਸਾਹਿਬ(ਪੰਜਾਬ) / 16-09-2022

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਅੱਜ ਮਿਤੀ 16 ਸਤੰਬਰ 2022 ਨੂੰ ਅੰਡਰ-17 ਲੜਕੇ-ਲੜਕੀਆਂ ਦਾ ਜਿਲ੍ਹਾ ਪੱਧਰ ਟੂਰਨਾਮੈਂਟ ਦਾ ਉਦਘਾਟਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।
ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਸ੍ਰ:ਜਗਦੀਪ ਸਿੰਘ ਕਾਕਾ ਬਰਾੜ ਐੱਮ ਼ਐੱਲ ਼ਏ ਹਲਕਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਹਿਮਾਨ ਵਜੋ ਆਏ। ਮੁੱਖ ਮਹਿਮਾਨ ਵੱਲੋਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਵਿੱਚ ਵੱਧ ਤੋ ਵੱਧ ਭਾਗ ਲਿਆ ਜਾਵੇ, ਇਸ ਤੋ ਇਲਾਵਾ ਖਿਡਾਰੀਆਂ ਨੂੰ ਪੂਰੀ ਮਿਹਨਤ ਨਾਲ ਟੂਰਨਾਮੈਂਟ ਖੇਡਣ ਲਈ ਪ੍ਰੇਰਿਤ ਕੀਤਾ ਤਾਂ ਜੋ ਖਿਡਾਰੀ ਹੋਰ ਉੱਚ ਪੱਧਰੀ ਖੇਡ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਣ।
ਪਰਮਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਗੇਮਾਂ ਐਥਲੈਟਿਕਸ, ਖੋਹ ਖੋਹ, ਕਬੱਡੀ(ਨ ਼ਸ),ਕਬੱਡੀ(ਸ ਼ਸ) ਵਾਲੀਬਾਲ, ਫੁੱਟਬਾਲ ਬਾਸਕਿਟਬਾਲ, ਹੈਂਡਬਾਲ, ਲਾਅਨ ਟੈਨਿਸ, ਕੁਸ਼ਤੀ , ਹਾਕੀ, ਬਾਕਸਿੰਗ, ਗਤਕਾ, ਕਿੱਕ ਬਾਕਸਿੰਗ ਅਤੇ ਬੈਡਮਿੰਟਨ , ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ।
ਟੇਬਿਲ ਟੈਨਿਸ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ,ਕਰਮਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਟੇਬਿਲ ਟੈਨਿਸ ਲੜਕਿਆਂ ਦੇ ਮੁਕਾਬਲੇ ਵਿੱਚ ਅੰਸੁਲ ਖੱਟਰ ਨੇ ਪਹਿਲਾ ਸਥਾਨ, ਇੰਦਰਜੀਤ ਨੇ ਦੂਸਰਾ ਸਥਾਨ ਅਤੇ ਰਾਜੇਸ਼ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਐਥਲੈਟਿਕਸ ਲੜਕੀਆਂ ਦੇ 100 ਮੀ: ਰੇਸ ਮੁਕਾਬਲੇ ਵਿੱਚ ਸਿਮਰਨਦੀਪ ਕੌਰ ਨੇ ਪਹਿਲਾ ਸਥਾਨ,ਗੁਰਮੀਨ ਕੌਰ ਨੇ ਦੂਸਰਾ ਸਥਾਨ ਅਤੇ ਵਿਸ਼ਵਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ, ਡਿਸਕਸ ਥਰੋ ਵਿੱਚ ਗੁਰਨੂਰ ਕੌਰ ਨੇ ਪਹਿਲਾ ਸਥਾਨ, ਮਨਵਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਪਰਵੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਐਥਲੈਟਿਕਸ ਲੜਕਿਆਂ ਦੇ ਡਿਸਕਸ ਥਰੋ ਵਿੱਚ ਪ੍ਰਦੀਪ ਸਿੰਘ ਨੇ ਪਹਿਲਾ ਸਥਾਨ, ਯਾਦਵਿੰਦਰ ਸਿੰਘ ਨੇ ਦੂਸਰਾ ਸਥਾਨ ਅਤੇ ਨਰਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ, 100 ਮੀ: ਰੇਸ ਵਿੱਚ ਹਰਮਨ ਸਿੰਘ ਨੇ ਪਹਿਲਾ ਸਥਾਨ, ਬਲਵਿੰਦਰ ਸਿੰਘ ਬੇਦੀ ਨੇ ਦੂਸਰਾ ਸਥਾਨ ਅਤੇ ਅਰਮਾਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹੈਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਡੀ ਼ਏ ਼ਵੀ ਸਕੂਲ ਮਲੋਟ ਨੇ ਸ ਼ਸ ਼ਸਕੂਲ ਭੁੱਲਰ ਨੂੰ ਹਰਾਇਆ, ਐਸ ਼ਡੀ ਸਕੂਲ ਮਲੋਟ ਨੇ ਪਿੰਡ ਸੰਗੂਧੋਣ ਦੀ ਟੀਮ ਨੂੰ ਹਰਾਇਆ।
ਇਸ ਮੌਕੇ ਰਾਜੇਸ਼ ਕੁਮਾਰ ਈ ਼ਓ ਨਗਰ ਕੌਸਲ ਸ੍ਰੀ ਮੁਕਤਸਰ ਸਾਹਿਬ, ਸੁਰਿੰਦਰ ਸਿੰਘ ਏ ਼ਈ ਓ ਸ੍ਰੀ ਮੁਕਤਸਰ ਸਾਹਿਬ,ਜੋਗਿੰਦਰ ਸਿੰਘ ਰਿਟਾਇਰ ਏ ਼ਈ ਼ਓ , ਰਾਜਵਿੰਦਰ ਸਿੰਘ ਸਕੱਤਰ ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ, ਬਲਦੇਵ ਸਿੰਘ ਰਿਟਾਇਰ ਅਧਿਆਪਕ, ਦਰਸ਼ਨ ਸਿੰਘ ਰਿਟਾਇਰ ਅਧਿਆਪਕ ਬਲਰਾਜ ਸਿੰਘ ਰਿਟਾਇਰ ਅਧਿਆਪਕ, ਸੁਖਮੰਦਰ ਸਿੰਘ ਰਿਟਾਇਰ ਅਧਿਆਪਕ, ਦਵਿੰਦਰ ਸਿੰਘ, ਡਾ: ਕਾਲਾ ਸਿੰਘ, ਬਲਵਿੰਦਰ ਸਿੰਘ ਡੀ ਼ਪੀ ਰੁਪਾਣਾਖੇਡ ਵਿਭਾਗ ਦਾ ਸਮੂਹ ਸਟਾਫ , ਕੋਚਿਜ ਅਤੇ ਸਿੱਖਿਆ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਡੀ ਼ਪੀ ਼ਈ ਅਤੇ ਪੀ ਼ਟੀ ਼ਆਈ ਮੌਕੇ ਤੇ ਮੌਜੂਦ ਸਨ।

Related posts

‘ਆਪ’ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ l

JL News

रामामंडी में फायरिंग, एक की मौत l

JL News

ਮੇਰੇ ਪੁੱਤ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ, ਚੋਣ ਲੜਨ ਦਾ ਕੋਈ ਮਨ ਨਹੀਂ : ਸਿੱਧੂ ਮੂਸੇਵਾਲਾ ਦੇ ਪਿਤਾ

JL News
Download Application