Punjab Punjabi

ਬੀੜ ਬਾਬਾ ਬੁੱਢਾ ਸਾਹਿਬ ਅਤੇ ਮੀਆਂਵਿੰਡ ਦੇ ਮੁੰਡਿਆਂ ਨੇ ਮਾਰੀ ਕਬੱਡੀ ਦੇ ਮੈਚਾਂ ਵਿਚ ਬਾਜ਼ੀ-

ਜੇਐਲ ਨਿਊਜ਼ / JL NEWS
ਤਰਨਤਾਰਨ (ਪੰਜਾਬ) / 16-09-2022

ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹੇ ਪੱਧਰੀ ਮੁਕਾਬਲਿਆਂ ਵਿਚ ਅੱਜ ਕਬੱਡੀ ਦੇ ਫਸਵੇਂ ਮੈਚ ਲੜਕਿਆਂ ਦੇ ਵਰਗ ਵਿਚ ਖੇਡੇ ਗਏ। ਪਿੰਡਾਂ ਦੇ ਸਕੂਲਾਂ ਦੀਆਂ ਟੀਮਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਅਤੇ ਜ਼ਿਆਦਾਤਰ ਟੀਮਾਂ ਵੀ ਪਿੰਡਾਂ ਦੇ ਸਕੂਲਾਂ ਤੋਂ ਹੀ ਆਈਆਂ। ਜਿਲ੍ਹਾ ਖੇਡ ਅਧਿਕਾਰੀ ਸ੍ਰੀ ਇੰਦਰਵੀਰ ਸਿੰਘ ਨੇ ਦੱਸਿਆ ਕਿ ਅੰਡਰ 14 ਲੜਕੇ ਵਿਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮੀਆਂਵਿੰਡ ਨੇ ਪਹਿਲਾ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਆਸਲ ਉਤਾੜ ਨੇ ਦੂਸਰਾ ਤੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸੁਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਅੰਡਰ 17 ਲੜਕੇ ਵਰਗ ਦੇ ਮੁਕਾਬਲੇ ਵਿਚ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਬੀੜ ਸਾਹਿਬ ਨੇ ਪਹਿਲਾ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮੀਆਂਵਿੰਡ ਨੇ ਦੂਸਰਾ ਤੇ ਸੰਤ ਕਰਤਾਰ ਸਿੰਘ ਅਕੈਡਮੀ ਚੀਮਾ ਖੁਰਦ ਤੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਝੁੱਗੀਆਂ ਨੱਥਾ ਸਿੰਘ ਨੇ ਸਾਂਝੇ ਤੌਰ ਉਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਅੰਡਰ 21 ਮੇਲ ਵਰਗ ਵਿਚ ਬੀੜ ਬਾਬਾ ਬੁੱਢਾ ਸਾਹਿਬ ਕਾਲਜ ਨੇ ਪਹਿਲਾ, ਮਾਝਾ ਪਬਲਿਕ ਸਕੂਲ ਤਰਨਤਾਰਨ ਨੇ ਦੂਸਰਾ ਅਤੇ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਬੀੜ ਸਾਹਿਬ ਅਤੇ ਸ਼ਹੀਦ ਪਿੰਡ ਨੇ ਸਾਂਝੇ ਤੌਰ ਉਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਤੋਂ 40 ਸਾਲ ਵਰਗ ਵਿਚ ਮੀਆਂ ਵਿੰਡ ਪਿੰਡ ਨੇ ਪਹਿਲਾ, ਬੀੜ ਬਾਬਾ ਬੁੱਢਾ ਸਾਹਿਬ ਨੇ ਦੂਸਰਾ ਤੇ ਫਰੀਡਮ ਫਾਈਟਰ ਸ. ਕਰਮ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਮਾਣੋਚਾਹਲ ਤੇ ਤੂਤ ਪਿੰਡ ਦੀਆਂ ਟੀਮਾਂ ਨੇ ਸਾਂਝੇ ਤੌਰ ਉਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਇਹ ਟੀਮਾਂ ਹੁਣ ਰਾਜ ਪੱਧਰੀ ਟੂਰਨਾਮੈਂਟ ਵਿਚ ਖੇਡਣਗੀਆਂ।

Related posts

ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਕੋਰ ਕਮੇਟੀ ਦਾ ਗਠਨ, 68 ਮੈਂਬਰ ਚੁਣੇ

JL News

ਸਾਬਕਾ ਕੈਬਨਿਟ ਮੰਤਰੀ ਸ:ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ‘ਚ ਪਿੰਡ ਗੋਹ ਵਿਖੇ BLO-2 ਅਹੁਦੇਦਾਰਾਂ ਨਾਲ ਅਹਿਮ ਮੀਟਿੰਗ

JL News

15000 ਐਮ ਐਲ ਸ਼ਰਾਬ ਸਮੇਤ 2 ਵਿਅਕਤੀ ਕਾਬੂ 

JL News
Download Application