Punjabi

ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਤੇ ਭੋਗ 8 ਨੂੰ।

JL News/ਜੇਐਲ ਨੀਊਜ਼ 

ਮਾਨਸਾ(ਪੰਜਾਬ) 02-06-2022

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਆਖ਼ਰੀ ਵਿਦਾਇਗੀ ਦਿੱਤੀ। ਕੋਈ ਨਹੀਂ ਸੋਚ ਸਕਦਾ ਸੀ ਕਿ ਉਹ ਦੁਨੀਆ ਨੂੰ 28 ਸਾਲ ਦੀ ਉਮਰ ਵਿੱਚ ਅਲਵਿਦਾ ਕਹਿ ਜਾਣਗੇ। ਚਾਹੇ ਅੱਜ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਅਤੇ ਯਾਦਾਂ ਲਗਾਤਾਰ ਪ੍ਰਸ਼ੰਸ਼ਕਾਂ ਅਤੇ ਫਿਲਮੀ ਸਿਤਾਰਿਆਂ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਹਮੇਸ਼ਾ ਆਪਣੇ ਗੀਤਾਂ ਤੇ ਯਾਦਾਂ ਰਾਹੀ ਸਬਦੇ ਦਿਲਾਂ ਵਿੱਚ ਰਹੇਗਾ ਜਾਣਕਾਰੀ ਲਈ ਦੱਸ ਦੇਈਏ ਕਿ ਮਰਹੂਮ ਕਲਾਕਾਰ ਦਾ ਭੋਗ ਅਤੇ ਅੰਤਿਮ ਅਰਦਾਸ ਦੀ ਸੂਚਨਾ ਉਨ੍ਹਾਂ ਦੇ ਸ਼ੋਸ਼ਲ ਮੀਡੀਆਂ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਹੈ।

ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰ ਲਿਖਿਆ ਗਿਆ, ਤੁਹਾਨੂੰ ਸਾਰਿਆ ਨੂੰ ਬੜੇ ਭਰੇ ਮਨ ਨਾਲ ਦੱਸ ਰਹੇ ਹਾਂ ਕਿ ਆਪਣੇ ਸਾਰਿਆਂ ਦੇ ਪਿਆਰੇ ਭਰਾ ਸ਼ੁੱਭਦੀਪ ਸਿੰਘ ( ਸਿੱਧੂ ਮੂਸੇ ਆਲਾ ) ਦੀ ਅੰਤਿਮ ਅਰਦਾਸ ਤੇ ਭੋਗ 8 ਤਰੀਕ ਨੂੰ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਮਾਨਸਾ ਵਿਖੇ ਹੋਵੇਗਾ। ਇਸਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਗਿਆ- ਲੈਜੇਂਡ ਮਰਦੇ ਨਹੀਂ, ਅਮਰ ਹੋ ਜਾਂਦੇ।

ਜਾਣਕਾਰੀ ਲਈ ਦੱਸ ਦੇਈਏ ਕਿ ਜਿਸ ਖੇਤ ਵਿੱਚ ਮੂਸੇਵਾਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਉੱਥੇ ਉਨ੍ਹਾਂ ਦਾ ਯਾਦਗਾਰ ਬਣਾਈ ਜਾਵੇਗੀ। ਆਖ਼ਰੀ ਸਮੇਂ `ਚ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਦਾ ਜੂੜਾ ਬਣਾਇਆ, ਜਦਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦਸਤਾਰ ਪਹਿਨਾਈ। ਮੂਸੇਵਾਲਾ ਅੱਜ ਭਲੇ ਹੀ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਸਾਡੇ ਵਿਚਕਾਰ ਹਮੇਸ਼ਾ ਉਨ੍ਹਾਂ ਦੀਆਂ ਯਾਦਾਂ ਅਤੇ ਆਵਾਜ਼ ਨੂੰ ਤਾਜ਼ਾ ਰੱਖਣਗੇ। ਉਨ੍ਹਾਂ ਦੇ ਫੈਨਜ਼ ਨਾ ਸਿਰਫ ਨੌਜਵਾਨ ਬਲਕਿ ਬੱਚਾ-ਬੱਚਾ ਤੱਕ ਉਨ੍ਹਾਂ ਦੇ ਗੀਤ ਸੁਣਨਾ ਪਸੰਦ ਕਰਦੇ ਹਨ।

Related posts

ਬੈਡਮਿੰਟਨ ਵਿਚ ਨੈਨਸੀ, ਸਮਰੀਨ, ਵਿਜੇ, ਅਸ਼ਵਨੀ ਤੇ ਹਰਪ੍ਰੀਤ ਕੌਰ ਨੇ ਆਪਣੇ ਆਪਣੇ ਵਰਗਾਂ ਦੇ ਮੈਚ ਜਿੱਤੇ

JL News

ਜਥੇਦਾਰ ਬਾਬਾ ਕੁਲਵਿੰਦਰ ਸਿੰਘ ਪੰਜਵੜ ਦੇ ਗ੍ਰਹਿ ਵਿਖੇ ਵਿਸਾਖੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ:-

JL News

ਪੰਜਾਬ ਸਰਕਾਰ ਵੱਲੋਂ ਸਿਹਤ ਸਹੁਲਤਾਂ ਵਿਚ ਵਿਸਥਾਰ ਲਈ ਉਪਰਾਲੇ ਜਾਰੀ-ਚੇਤਨ ਸਿੰਘ ਜੌੜਾਮਾਜਰਾ

JL News
Download Application