Last 24 Hour Punjab Punjabi

ਲੁਧਿਆਣਾ ‘ਚ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਤੇ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ‘ਚ ਵਿੱਤ ਮੰਤਰੀ ਚੀਮਾ ‘ਤੇ FIR ਦੀ ਮੰਗ, ਵਾਲਮੀਕਿ ਸਮਾਜ ਨੇ ADC ਨੂੰ ਦਿੱਤਾ ਮੰਗ ਪੱਤਰ

ਜੇਐਲ ਨਿਊਜ਼ / JL NEWS 

ਖੰਨਾ (ਪੰਜਾਬ) / 11-09-2026

(ਰਿਪੋਰਟ- ਜੇ ਪੀ ਸਿੰਘ, ਸੁਖਦੇਵ ਸਿੰਘ)

ਲੁਧਿਆਣਾ ਵਿਖੇ ਜਲੰਧਰ ਬਾਈਪਾਸ ‘ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਨਾਲ ਹੋਈ ਬੇਅਦਬੀ ਦੀ ਘਟਨਾ ਅਤੇ ਹਲਕਾ ਦਿੜ੍ਹਬਾ ਦੇ ਵਸਨੀਕ ਗੁਲਜ਼ਾਰ ਸਿੰਘ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਨੂੰ ਲੈ ਕੇ ਅੱਜ ਗੇਜਾ ਰਾਮ ਵਾਲਮੀਕਿ ਦੀ ਅਗਵਾਈ ਹੇਠ ਵਾਲਮੀਕਿ ਸਮਾਜ ਦੇ ਇੱਕ ਵਫਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਟਿਆਲਾ ਨੂੰ ਮੰਗ ਪੱਤਰ ਸੌਂਪਿਆ ਗਿਆ।

ਵਫਦ ਦੀਆਂ ਮੁੱਖ ਮੰਗਾਂ ਹਨ ਕਿ:
1. ਲੁਧਿਆਣਾ ‘ਚ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ SC/ST ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇ।
2. ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਤੁਰੰਤ FIR ਦਰਜ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਵਾਲਮੀਕਿ ਸਮਾਜ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਵੇਗਾ। ਇਸ ਮੌਕੇ ਸਮੂਹ ਵਾਲਮੀਕਿ ਸਮਾਜ ਦੇ ਪਤਵੰਤੇ ਸੱਜਣ ਹਾਜ਼ਰ ਸਨ।

Related posts

ਹਰਜੀਤ ਸਿੰਘ ਵਿੱਕੀ ਭਾਟੀਆ ਬਣੇ ਖੰਨਾ ਹਲਕਾ ਦੇ ਅਰੋੜਾ ਖੱਤਰੀ ਬੋਰਡ ਦੇ ਚੇਅਰਮੈਨ

JL News

“ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਫੈਕਟਰੀ ਮਾਲਕ ਹੋਣ ਜਾਂ ਪ੍ਰਸ਼ਾਸਨਿਕ ਅਧਿਕਾਰੀ”- ਇਕੋਲਾਹਾ

JL News

कानून एवं शांति व्यवस्था के दृष्टिगत लगातार किया जा रहा पैदल गस्त/भ्रमण।

JL News
Download Application